ਜਦੋਂ ਰਾਗੀ ਤੇ ਗ੍ਰੰਥੀ ਸਿੰਘਾਂ ਦੇ ਘਰ ਪਸਰਦੀ ਗਰੀਬੀ ਤੱਦ ਗਾਇਕ ਬਣ ਜਾਂਦੇ ਨੇ ਇਹ ਗੁਰੂ ਦੇ ਸਿੱਖ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਤਕ ਉਹਨਾਂ ਨੇ 2700 ਦੇ ਕਰੀਬ...

Ragi Sikhs Granthi Sikhs Help Sikh Organisations

ਅਜਨਾਲਾ: ਬਾਬਾ ਬੁੱਢਾ ਸਾਹਿਬ ਜੀ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ। ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਦੀ ਜੋ ਰੀਤ ਚੱਲੀ ਸੀ ਉਹਨਾਂ ਦੇ ਦੌਰ ਤੋਂ ਚੱਲੀ ਸੀ ਪਰ ਇਹਨਾਂ ਗ੍ਰੰਥੀ ਸਿੰਘਾਂ ਦੀ ਆਰਥਿਕ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ। ਕਈ ਗ੍ਰੰਥੀ ਸਿੰਘਾਂ ਦੀ ਆਰਥਿਕ ਮੰਦਹਾਲੀ ਨੂੰ ਦੇਖਦੇ ਹੋਏ ਕੁੱਝ ਸੰਸਥਾਵਾਂ ਵੱਲੋਂ ਇਹਨਾਂ ਸਿੰਘਾਂ ਦੀ ਬਾਂਹ ਫੜਨ ਦਾ ਫ਼ੈਸਲਾ ਲਿਆ ਗਿਆ ਸੀ।

ਹੁਣ 'ਤੈਂ ਕੀ ਦਰਦ ਨਾ ਆਇਆ' ਸੇਵਾ ਸੰਸਥਾ ਦੇ ਮੁੱਖੀ ਭਾਈ ਭੁਪਿੰਦਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਅਜਨਾਲਾ ਨੇੜਲੇ ਪਿੰਡ ਪੰਜ ਗਰਾਈਆਂ ਵਿਖੇ ਪਹੁੰਚ ਕੇ ਇਕ ਪਾਠੀ ਸਿੰਘ ਦੇ ਘਰ ਦੇ ਹਾਲਾਤ ਸੁਧਾਰਨ ਦਾ ਜ਼ਿੰਮਾ ਚੁੱਕਿਆ ਹੈ। ਭਾਈ ਭੁਪਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਨੇ ਲਾਕਡਾਊਨ ਦੌਰਾਨ ਵੀ ਬਹੁਤ ਸਾਰੇ ਗ੍ਰੰਥੀ ਸਿੰਘਾਂ ਦੀ ਸੇਵਾ ਕੀਤੀ ਹੈ।

ਹੁਣ ਤਕ ਉਹਨਾਂ ਨੇ 2700 ਦੇ ਕਰੀਬ ਪਾਠੀ ਸਿੰਘਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਹੈ। ਉਹਨਾਂ ਨੇ ਸਿੰਘਾਂ ਦਾ ਘਰ ਜਾ ਕੇ ਉਹਨਾਂ ਦਾ ਇਲਾਜ ਕਰਵਾਇਆ ਹੈ। ਉਹਨਾਂ ਵੱਲੋਂ ਘਰ ਵਿਚ ਪਾਣੀ ਲਈ ਬੋਰ ਕਰਵਾਇਆ ਜਾ ਰਿਹਾ ਹੈ ਤੇ ਘਰ ਬਣਾਉਣ ਦੀ ਸੇਵਾ ਵੀ ਕੀਤੀ ਜਾਵੇਗੀ। ਉਹਨਾਂ ਅੱਗੇ ਦਸਿਆ ਕਿ ਉਹਨਾਂ ਨੇ ਕਈ ਅਸਥਾਨਾਂ ਦੇ ਗ੍ਰੰਥੀਆਂ ਦੀ ਸੇਵਾ ਕੀਤੀ ਹੈ ਤੇ ਉਹਨਾਂ ਦਾ ਇਲਾਜ ਵੀ ਕਰਵਾਇਆ ਹੈ।

ਭਾਈ ਭੁਪਿੰਦਰ ਸਿੰਘ ਨੇ  ਪਾਠੀ ਸਿੰਘਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਅੱਗੇ ਗੁਹਾਰ ਵੀ ਲਗਾਈ ਸੀ ਪਰ ਉਹਨਾਂ ਵੱਲੋਂ ਉਹਨਾਂ ਦੀ ਬਾਂਹ ਨਹੀਂ ਫੜੀ ਗਈ। ਭਾਈ ਭੁਪਿੰਦਰ ਸਿੰਘ  ਦਾ ਕਹਿਣਾ ਹੈ ਕਿ, “ਅੱਜ ਜਿਹੜੇ ਲੋਕ ਗਾਇਕ ਬਣੇ ਹਨ ਜਿਵੇਂ ਹਰਭਜਨ ਮਾਨ, ਦਲੇਰ ਮਹਿੰਦੀ ਤੇ ਹੋਰ ਕਈ ਉਹ ਢਾਡੀ ਸਨ ਇਹਨਾਂ ਨੇ ਇਸ ਪਾਸੇ ਤੋਂ ਮੁੱਖ ਇਸ ਲਈ ਮੋੜਿਆ ਹੈ ਕਿਉਂ ਕਿ ਇਹਨਾਂ ਨੂੰ ਜਿੰਨੀ ਵੀ ਭੇਟਾ ਮਿਲਦੀ ਹੈ ਉਸ ਵਿਚੋਂ ਕਮੇਟੀ ਲੈ ਜਾਂਦੀ ਹੈ, ਫਿਰ ਉਹਨਾਂ ਨੇ ਅਪਣਾ ਕਿਰਾਇਆ ਵੀ ਕੱਢਣਾ ਹੁੰਦਾ ਹੈ ਤੇ ਘਰ ਦਾ ਖਰਚ ਵੀ।

ਜਿਸ ਕਾਰਨ ਉਹਨਾਂ ਦਾ ਇੰਨੇ ਪੈਸਿਆਂ ਨਾਲ ਗੁਜ਼ਾਰਾ ਨਹੀਂ ਹੁੰਦਾ। ਇਸ ਦਾ ਸਭ ਤੋਂ ਵੱਡਾ ਕਾਰਨ ਕੁੱਝ ਕੁ ਮਾੜੇ ਪ੍ਰਬੰਧਕ ਹਨ।” ਉਹਨਾਂ ਨੇ ਲੋਕਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਅਪਣੇ ਬੱਚਿਆਂ ਨੂੰ ਗੁਰੂ ਨਾਲ ਜੋੜਨ ਅਤੇ ਨਾਲ ਨਾਲ ਹੋਰ ਕੋਈ ਕਿਰਤ ਵੀ ਜ਼ਰੂਰ ਕਰਨ ਤਾਂ ਜੋ ਉਹਨਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।