''ਗ੍ਰੰਥੀ ਭਰਾਵਾਂ ਨੂੰ ਬੇਨਤੀ ਐ ਕਿ ਅਪਣੇ ਬੱਚਿਆਂ ਨੂੰ ਗ੍ਰੰਥੀ ਨਾ ਬਣਾਇਓ''

ਏਜੰਸੀ

ਖ਼ਬਰਾਂ, ਪੰਜਾਬ

ਕਈ ਵਾਰ ਉਹਨਾਂ ਤੇ ਦਬਾਅ ਪਾਇਆ ਜਾਂਦਾ ਸੀ ਤੇ ਉਹਨਾਂ ਨੂੰ ਗੁੰਮਰਾਹ...

Jalandhar Granthi Brothers Please Dont Make Your Children Granthi

ਜਲੰਧਰ: ਜਲੰਧਰ ਨੇੜੇ ਪਿੰਡ ਕੁੱਕੜ ਤੋਂ ਇਕ ਗ੍ਰੰਥੀ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਵਿਚ ਉਹ ਹੋਰਨਾਂ ਗ੍ਰੰਥੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਅਪਣੇ ਬੱਚਿਆਂ ਨੂੰ ਗ੍ਰੰਥੀ ਨਾ ਬਣਾਉਣ। ਉਹਨਾਂ ਨੇ 6 ਤੋਂ 7 ਸਾਲ ਗ੍ਰੰਥੀ ਦੀ ਸੇਵਾ ਨਿਭਾਈ ਹੈ ਤੇ ਉਹਨਾਂ ਨੇ ਕੋਈ ਚੋਰੀ ਨਾ ਠੱਗੀ ਸਗੋਂ ਇਮਾਨਦਾਰੀ ਦੇ ਰਸਤੇ ਤੇ ਚਲ ਕੇ ਅਪਣਾ ਗੁਜ਼ਾਰਾ ਕਰਦੇ ਰਹੇ ਹਨ।

ਕਈ ਵਾਰ ਉਹਨਾਂ ਤੇ ਦਬਾਅ ਪਾਇਆ ਜਾਂਦਾ ਸੀ ਤੇ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ ਤੇ ਉੱਥੇ ਉਹਨਾਂ ਵੱਲੋਂ ਵੀ ਸਵਾਲ-ਜਵਾਬ ਕੀਤੇ ਗਏ ਸਨ। ਪਹਿਲਾਂ ਉਹ ਅਤੇ ਉਹਨਾਂ ਦੀ ਪਤਨੀ ਸਨ ਪਰ ਹੌਲੀ-ਹੌਲੀ ਪਰਿਵਾਰ ਵਧ ਗਿਆ। ਹੁਣ ਉਹਨਾਂ ਦੀ ਪਤਨੀ ਗਰਭਵਤੀ ਹਨ ਤੇ ਇਸ ਨਾਲ ਉਹਨਾਂ ਦੀਆਂ ਲੋੜਾਂ ਵੀ ਵਧਦੀਆਂ ਗਈਆਂ।

ਕੋਰੋਨਾ ਮਹਾਂਮਾਰੀ ਫੈਲਣ ਕਾਰਨ ਲਾਕਡਾਊਨ ਲਗਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਸਮਾਗਮ, ਕੀਰਤਨ ਸਭ ਕੁੱਝ ਠੱਪ ਹੋ ਗਿਆ ਤੇ ਉਹਨਾਂ ਦੀ ਆਮਦਨ ਰੁੱਕ ਗਈ। ਉਹ ਤੰਗੀ ਵਿਚ ਦਿਨ ਕੱਟ ਰਹੇ ਸਨ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਮਸਾਂ ਚਲਦਾ ਸੀ। ਗਰੀਬੀ ਤੋਂ ਤੰਗ ਆ ਕੇ ਉਹਨਾਂ ਨੇ ਰੈਡੀਮੇਟ ਕੱਪੜਿਆਂ ਦਾ ਵਪਾਰ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਇਹ ਕੰਮ ਕਰਦਿਆਂ ਲਗਭਗ 25 ਦਿਨ ਹੋ ਗਏ ਹਨ।

ਉਸ ਵਿਚੋਂ ਉਹ ਗੁਰੂ ਘਰ ਦੇ ਕੰਮ ਵੀ ਕਰਦੇ ਹਨ। ਜਦੋਂ ਤੋਂ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਉਦੋਂ ਤੋਂ ਉਹਨਾਂ ਨੂੰ ਲੋਕਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਇਹ ਕੰਮ ਸ਼ੁਰੂ ਕਰ ਕੇ ਸਹੀ ਨਹੀਂ ਕੀਤਾ। ਉਹ ਇਹ ਕੰਮ ਨਹੀਂ ਕਰ ਸਕਦੇ।

ਲੰਗਰ ਹਾਲ ਵਿਚ ਉਹਨਾਂ ਦੀ ਗੱਡੀ ਖੜ੍ਹੀ ਹੈ ਤੇ ਉਹ ਉਸ ਗੱਡੀ ਵਿਚੋਂ ਸੰਗਤਾਂ ਨੂੰ ਕੱਪੜੇ ਵਿਖਾ ਦਿੰਦਾ ਹੈ ਪਰ ਗੁਰਦੁਆਰੇ ਦੀ ਕਮੇਟੀ ਨੇ ਕਿਹਾ ਕਿ ਉਹਨਾਂ ਨੇ ਲੰਗਰ ਹਾਲ ਨੂੰ ਮਾਲ ਬਣਾ ਦਿੱਤਾ ਹੈ ਤੇ ਇਸ ਲਈ ਉਹਨਾਂ ਦੀ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਉਹਨਾਂ ਨੂੰ ਗੁਰਦੁਆਰੇ ਵਿਚੋਂ ਕੱਢਿਆ ਜਾਵੇ।

ਇਸ ਲਈ ਉਹਨਾਂ ਨੇ ਵੀ ਹੁਣ ਮੰਨ ਬਣਾ ਲਿਆ ਹੈ ਕਿ ਉਹ ਇਸ ਗੁਰਦੁਆਰੇ ਵਿਚੋਂ ਅਪਣਾ ਸਮਾਨ ਚੁੱਕ ਕੇ ਕਿਤੇ ਹੋਰ ਚਲੇ ਜਾਣਗੇ। ਜੇ ਉਹਨਾਂ ਨੇ ਕਿਰਤ ਕਰਨੀ ਚਾਹੀ ਤਾਂ ਉਸ ਕੰਮ ਨੂੰ ਵੀ ਕਿਸੇ ਨੇ ਸਪੋਰਟ ਨਹੀਂ ਕੀਤੀ। ਦੁੱਖ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਿਧਾਤਾਂ ਨੂੰ ਛੱਡ ਕੇ ਅੱਜ ਜੇਬਾਂ ਵਾਲੇ ਬੰਦੇ ਦੇਖੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।