ਕਰਜ਼ਾ ਉਤਾਰਨ ਲਈ Kidney ਵੇਚਣ ਨੂੰ ਮਜ਼ਬੂਰ ਹੋਇਆ ਗ਼ਰੀਬ ਵਿਅਕਤੀ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਉਹ ਕਿਸ਼ਤਾਂ ਭਰਦੇ ਸਨ ਤਾਂ ਉਸ ਸਮੇਂ ਉਹਨਾਂ ਦਾ ਬੇਟਾ...

Unemployment Youth Sale Kidney Bhagwant Mann Captain Amarinder Singh

ਸੰਗਰੂਰ: ਸੰਗਰੂਰ ਦੇ ਰਹਿਣ ਵਾਲੇ ਅਵਤਾਰ ਸਿੰਘ ਤਾਰਾ ਵਿਅਕਤੀ ਵੱਲੋਂ ਅਪਣੀ ਕਿਡਨੀ ਵੇਚੀ ਗਈ ਹੈ। ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਘਰ ਦੇ ਹਾਲਾਤਾਂ ਕਾਰਨ ਅਜਿਹੇ ਫ਼ੈਸਲੇ ਲੈਣੇ ਪੈਂਦੇ ਹਨ। ਉਸ ਨੇ ਐਸਬੀਆਈ ਤੋਂ ਘਰ ਬਣਾਉਣ ਲਈ ਡੇਢ ਲੱਖ ਦਾ ਲੋਨ ਲਿਆ ਸੀ। ਜਿਸ ਵਿਚੋਂ ਉਸ ਨੇ 1 ਲੱਖ 78 ਹਜ਼ਾਰ ਵਾਪਸ ਕਰ ਦਿੱਤੇ ਸਨ।

ਜਦੋਂ ਉਹ ਕਿਸ਼ਤਾਂ ਭਰਦੇ ਸਨ ਤਾਂ ਉਸ ਸਮੇਂ ਉਹਨਾਂ ਦਾ ਬੇਟਾ ਬਿਮਾਰ ਹੋ ਗਿਆ ਸੀ। ਉਸ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਸਹੀ ਨਾ ਹੋਣ ਕਰ ਕੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਉੱਥੇ ਉਸ ਦੇ 60 ਤੋਂ 70 ਹਜ਼ਾਰ ਦੇ ਤਕਰੀਬਨ ਪੈਸਿਆਂ ਦਾ ਖਰਚ ਆਇਆ।

ਉਹ ਸਿਲਾਈ ਦਾ ਕੰਮ ਕਰਦੇ ਹਨ ਪਰ ਜਦੋਂ ਉਹਨਾਂ ਦਾ ਬੇਟਾ ਬਿਮਾਰ ਹੋ ਗਿਆ ਸੀ ਤਾਂ ਉਸ ਸਮੇਂ ਉਸ ਨੂੰ ਅਪਣੀ ਦੁਕਾਨ ਬੰਦ ਕਰਨੀ ਪਈ। ਉਹਨਾਂ ਨੇ ਡੀਸੀ ਰਾਹੀਂ ਇਕ ਚਿੱਠੀ ਲਿਖੀ ਹੈ ਕਿ ਜਾਂ ਤਾਂ ਉਸ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਜਾਂ ਉਸ ਨੂੰ ਕਿਡਨੀ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ।

ਪਰ ਉਸ ਨੂੰ ਅਜੇ ਤਕ ਇਸ ਦਾ ਕੋਈ ਜਵਾਬ ਨਹੀਂ ਆਇਆ। ਉਹਨਾਂ ਨੇ ਬੈਂਕ ਖਿਲਾਫ਼ ਮੁੱਖ ਮੰਤਰੀ ਦੇ ਦਫ਼ਤਰ ਵਿਚ ਵੀ ਸ਼ਿਕਾਇਤ ਕੀਤੀ ਸੀ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦਾ ਇਕ 22 ਸਾਲਾ ਪੁੱਤ ਬਾਰ੍ਹਵੀਂ ਪਾਸ ਸੀ ਪਰ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ। ਮਜ਼ਦੂਰੀ ਤੋਂ ਅੱਕੇ ਪੁੱਤ ਨੇ ਖੁਦਕੁਸ਼ੀ ਕਰਨੀ ਜ਼ਰੂਰੀ ਸਮਝੀ।

ਬੈਂਕ ਵੱਲੋਂ ਕਿਹਾ ਗਿਆ ਹੈ ਕਿ ਜੇ ਉਹਨਾਂ ਨੇ ਕਰਜ਼ਾ ਨਾ ਚੁਕਾਇਆ ਤਾਂ 27 ਤਰੀਕ ਨੂੰ ਉਹਨਾਂ ਦੇ ਘਰ ਨੂੰ ਤਾਲਾ ਲਗਾ ਦਿੱਤਾ ਜਾਵੇਗਾ। ਉਹਨਾਂ ਨੇ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਸਰਕਾਰ ਉਹਨਾਂ ਦੀ ਇਸ ਗੱਲ ਵੱਲ ਜ਼ਰੂਰ ਧਿਆਨ ਦੇਵੇ ਤਾਂ ਜੋ ਉਹਨਾਂ ਨੂੰ ਅਪਣੀ ਕਿਡਨੀ ਨਾ ਵੇਚਣੀ ਪਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।