ਕਿਡਨੀ ਤੇ ਲੀਵਰ ਦੀ ਬਿਮਾਰੀ ਤੋਂ ਪੀੜਤ 26 ਸਾਲਾ ਕ੍ਰਿਕਟਰ ਨੂੰ ਹੋਇਆ ਕੋਰੋਨਾ

ਏਜੰਸੀ

ਖ਼ਬਰਾਂ, ਖੇਡਾਂ

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।

Photo

ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਦੱਖਣੀ ਅਫ਼ਰੀਕਾ ਦੇ ਪਹਿਲੇ ਦਰਜੇ ਦੇ ਕ੍ਰਿਕਟਰ ਸੋਲੋ ਐਨਕਵੇਨੀ ਬੁਰੇ ਦੌਰ 'ਚੋਂ ਗੁਜ਼ਰ ਰਹੇ ਹਨ।

ਲੀਵਰ ਅਤੇ ਕਿਡਨੀ ਖ਼ਰਾਬ ਹੋਣ ਤੋਂ ਬਾਅਦ ਉਹ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। 26 ਸਾਲ ਦੇ ਕ੍ਰਿਕਟਰ ਨੇ ਇਹ ਜਾਣਕਾਰੀ ਖੁਦ ਟਵਿਟਰ 'ਤੇ ਸ਼ੇਅਰ ਕੀਤੀ ਹੈ। ਉਹ ਪਿਛਲੇ ਇਕ ਸਾਲ ਤੋਂ ਗੁਲੀਅਨ-ਬੇਰੇ ਸਿੰਡਰੋਮ ਬਿਮਾਰੀ ਨਾਲ ਜੂਝ ਰਹੇ ਹਨ।

ਐਨਕਵੇਨੀ ਨੇ ਟਵਿਟਰ 'ਤੇ ਲਿਖਿਆ ਹੈ, 'ਪਿਛਲੇ ਸਾਲ ਮੈਨੂੰ ਜੀਬੀਐਸ ਹੋਇਆ ਸੀ ਅਤੇ ਮੈਂ ਬੀਤੇ 10 ਮਹੀਨਿਆਂ ਤੋਂ ਇਸ ਬਿਮਾਰੀ ਨਾਲ ਲੜ ਰਿਹਾ ਸੀ। ਮੈਂ ਠੀਕ ਹੋ ਹੀ ਰਿਹਾ ਸੀ ਕਿ ਟੀਬੀ ਹੋ ਗਿਆ। ਲੀਵਰ ਅਤੇ ਕਿ਼ਡਨੀ ਖ਼ਰਾਬ ਹੋ ਚੁੱਕੇ ਹਨ। ਹੁਣ ਮੈਂ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ'।

ਦੱਸ ਦਈਏ ਕਿ ਇਹ ਖਿਡਾਰੀ 2012 ਵਿਚ ਦੱਖਣੀ ਅਫਰੀਕਾ ਦੀ ਅੰਡਰ-19 ਟੀਮ ਲਈ ਖੇਡ ਚੁੱਕਾ ਹੈ। ਫਰਵਰੀ ਵਿਚ ਐਨਕਵੇਨੀ ਦੀ ਮਦਦ ਲਈ ਦੱਖਣੀ ਅਫਰੀਕੀ ਕ੍ਰਿਕਟਰਾਂ ਨੇ 50,000 ਰੈਂਡ ਦਾ ਦਾਨ ਕੀਤਾ ਸੀ। ਉਹ ਤੀਜੇ ਕ੍ਰਿਕਟਰ ਹਨ, ਜੋ ਇਸ ਘਾਤਕ ਬਿਮਾਰੀ ਦੀ ਚਪੇਟ ਵਿਚ ਆਏ ਹਨ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਜ਼ਫਰ ਸਰਫਰਾਜ ਅਤੇ ਸਕਾਟਲੈਂਡ ਦੇ ਮਾਜਿਦ ਹਕ ਨੂੰ ਇਹ ਬਿਮਾਰੀ ਹੋਈ ਸੀ। 37 ਸਾਲ ਦੇ ਮਾਜਿਦ ਹਕ ਨੇ ਮਾਰਚ ਵਿਚ ਟਵੀਟ ਕਰ ਕੇ ਦੱਸਿਆ ਸੀ ਕਿ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉੱਧਰ ਸਰਫਰਾਜ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।