ਰੋਜ਼ 1 ਕੱਪ ਕੌਫੀ ਨਾਲ ਬਚੋ ਕਿਡਨੀ ਟਰਾਂਸਪਲਾਂਟ ਤੋਂ 

ਏਜੰਸੀ

ਜੀਵਨ ਜਾਚ, ਸਿਹਤ

ਜਾਣੋ ਕਿਵੇਂ

File Photo

ਜ਼ਿਆਦਾਤਰ ਲੋਕਾਂ ਨੂੰ ਕੌਫੀ ਪੀਣਾ ਪਸੰਦ ਹੁੰਦਾ ਹੈ। ਇਹੋ ਕਾਰਣ ਹੈ ਕਿ ਦੁਨੀਆਭਰ ’ਚ ਸਭ ਤੋਂ ਵੱਧ ਪੀਤਾ ਜਾਣ ਵਾਲਾ ਬ੍ਰੇਵਰੇਜ ਹੈ ਕੌਫੀ। ਜੇਕਰ ਸੀਮਤ ਮਾਤਰਾ ’ਚ ਲੋੜ ਦੇ ਹਿਸਾਬ ਨਾਲ ਇਸ ਦਾ ਸੇਵਨ ਕੀਤਾ ਜਾਵੇ ਤਾਂ ਕੌਫੀ ਪੀਣ ਦੇ ਕਈ ਸਿਹਤ ਸਬੰਧੀ ਲਾਭ ਹਨ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕੌਫੀ ਪੀਣ ਦੇ ਫਾਇਦਿਆਂ ਦੀ ਸੂਚੀ ’ਚ ਇਕ ਨਵਾਂ ਫਾਇਦਾ ਸ਼ਾਮਲ ਹੋ ਗਿਆ ਹੈ, ਜੋ ਇਕ ਤਾਜ਼ਾ ਖੋਜ ’ਚ ਸਾਹਮਣੇ ਆਇਆ ਹੈ।

ਹਾਲੀਆ ਖੋਜ ’ਚ ਸਾਹਮਣੇ ਆਇਆ ਹੈ ਕਿ ਕੌਫੀ ਪੀਣ ਨਾਲ ਕਿਡਨੀ ਫੰਕਸ਼ਨ ’ਚ ਸੁਧਾਰ ਹੁੰਦਾ ਹੈ। ਇਹ ਖੋਜ ਅਮਰੀਕਨ ਜਰਨਲ ਆਫ ਕਿਡਨੀ ਡਿਜ਼ੀਜ਼ ’ਚ ਪਬਲਿਸ਼ ਹੋਈ ਹੈ। ਖੋਜਕਾਰਾਂ ਮੁਤਾਬਕ ਕ੍ਰਾਨਿਕ ਕਿਡਨੀ ਡਿਜ਼ੀਜ਼ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਕਿਡਨੀ ਦੀ ਵੇਸਟ ਨੂੰ ਫਿਲਟਰ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਕਿਡਨੀ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ। 

ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹਲ ਨਾ ਕੀਤਾ ਜਾਵੇ ਤਾਂ ਕਿਡਨੀ ਫੇਲ ਹੋਣ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਇਸ ਦਾ ਇਲਾਜ ਫਿਰ ਸਿਰਫ ਡਾਇਲਸਿਸ ਅਤੇ ਕਿਡਨੀ ਟਰਾਂਸਪਲਾਂਟ ਹੀ ਰਹਿ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਕਿਡਨੀ ਫੇਲ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਕਾਰਣ ਹੁੰਦਾ ਹੈ। 

ਜਦਕਿ ਇਸ ਦੇ ਅਨੇਕ ਕ੍ਰਾਨਿਕ ਰੀਜਨ ਹੁੰਦੇ ਹਨ। ਇਹ ਗਲੋਬਲ ਲੇਵਲ ’ਤੇ ਕਈ ਹੋਰ ਜਾਨਲੇਵਾ ਬੀਮਾਰੀਆਂ ਦੇ ਵਧਣ ਵੱਲ ਇਸ਼ਾਰਾ ਹੋ ਸਕਦੇ ਹਨ। ਉਦਾਹਰਣ ਦੇ ਤੌਰ ’ਤੇ ਗਲੋਬਲ ਬਰਡਨ ਆਫ ਡਿਜ਼ੀਜ਼ (ਜੀ. ਬੀ. ਡੀ.) 2015 ਦੀ ਸਟੱਡੀ ਮੁਤਾਬਕ 1.2 ਮਿਲੀਅਨ ਡੈੱਥ ਅਤੇ 19 ਮਿਲੀਅਨ ਡਿਸਐਬਿਲਟੀ ਡਿਜ਼ੀਜ਼ ਕਾਰਣ ਕਈ ਕਾਰਣਾਂ ਨਾਲ ਹੋਈ ਕਾਰਡੀਓਵੈਸਕੁਲਰ ਡਿਜ਼ੀਜ਼ ਰਹੀ ਹੈ। 

ਖੋਜ ਵਿਚ ਪਾਇਆ ਗਿਆ ਹੈ ਕਿ ਜੋ ਲੋਕ ਰੋਜ਼ ਇਕ ਕੱਪ ਕੌਫੀ ਪੀਂਦੇ ਹਨ, ਉਨ੍ਹਾਂ ਵਿਚ ਸੀ. ਕੇ. ਡੀ. ਯਾਨੀ ਕ੍ਰਾਨਿਕ ਕਿਡਨੀ ਡਿਜ਼ੀਜ਼ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ ਕਿਉਂਕਿ ਕੌਫੀ ਕਿਡਨੀ ਦੇ ਫੰਕਸ਼ਨ ਨੂੰ ਠੀਕ ਕਰਦੀ ਹੈ।