ਵਿਦੇਸ਼ ਜਾਣ ਦਾ ਰੁਝਾਨ: ਹੁਣ ਧੀਆਂ ਦੀ ਵਿਦੇਸ਼ੀ ਪੜ੍ਹਾਈ ਦਾ ਖਰਚਾ ਚੁੱਕਣ ਵਾਲੇ ਰਿਸ਼ਤੇ ਲੱਭ ਰਹੇ ਮਾਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਰਿਜ ਬਿਊਰੋ ਦੀਆਂ ਪੋਸਟਾਂ ’ਚ ਲਿਖਿਆ, "ਲੜਕੀ ਦਾ ਸਟੱਡੀ ਵੀਜ਼ਾ ਆ ਗਿਆ, 25 ਲੱਖ ਰੁਪਏ ਦਾ ਪੈਕੇਜ, ਚਾਹਵਾਨ ਪ੍ਰਵਾਰ ਸੰਪਰਕ ਕਰਨ”

Punjabi parents seek grooms to fund girls' education

 

ਚੰਡੀਗੜ੍ਹ: ਉਚੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਦੇ ਚਲਦਿਆਂ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕੁੱਝ ਸਾਲ ਪਹਿਲਾਂ ਮਾਪੇ ਜ਼ਮੀਨਾਂ ਅਤੇ ਘਰ ਤਕ ਵੇਚ ਦਿੰਦੇ ਸਨ ਪਰ ਹੁਣ ਇਹ ਰੁਝਾਨ ਬਦਲ ਗਿਆ ਹੈ। ਹੁਣ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਮਾਪੇ ਅਪਣੀਆਂ 18 ਜਾਂ 19 ਸਾਲ ਦੀਆਂ ਧੀਆਂ ਨੂੰ ਵਿਦੇਸ਼ ਭੇਜਣ ਲਈ ਅਜਿਹੇ ਰਿਸ਼ਤਿਆਂ ਦੀ ਤਲਾਸ਼ ਕਰਦੇ ਹਨ ਜਿਸ ਜ਼ਰੀਏ ਧੀ ਦੀ ਵਿਦੇਸ਼ੀ ਪੜ੍ਹਾਈ ਲਈ ਵਿੱਤੀ ਸਹਾਇਤਾ ਦਾ ਪ੍ਰਬੰਧ ਵੀ ਹੋ ਸਕੇ।  

ਇਹ ਵੀ ਪੜ੍ਹੋ: ਨਿਜੀ ਦੌਰੇ ’ਤੇ ਸ੍ਰੀਨਗਰ ਆਉਣਗੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ 

ਇਸ ਸਬੰਧੀ ਮੈਰਿਜ ਬਿਊਰੋ ਵਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸੰਦੇਸ਼ ਅਤੇ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪੋਸਟਾਂ ਵਿਚ ਲਿਖਿਆ ਹੈ, "ਲੜਕੀ ਦਾ ਸਟੱਡੀ ਵੀਜ਼ਾ ਆ ਗਿਆ, 25 ਲੱਖ ਰੁਪਏ ਦਾ ਪੈਕੇਜ, ਚਾਹਵਾਨ ਪ੍ਰਵਾਰ ਸੰਪਰਕ ਕਰ ਸਕਦੇ ਹਨ।" ਇਸ ਪੈਕੇਜਾਂ ਵਿਚ ਲੜਕੀ ਦੇ ਸਟੱਡੀ ਵੀਜ਼ਾ ਨਾਲ ਜੁੜੇ ਖਰਚੇ ਦੇ ਨਾਲ-ਨਾਲ ਵਿਆਹ ਦੀਆਂ ਰਸਮਾਂ, ਅਦਾਲਤੀ ਰਜਿਸਟ੍ਰੇਸ਼ਨ, ਯਾਤਰਾ ਅਤੇ ਹੋਰ ਖਰਚੇ ਸ਼ਾਮਲ ਹਨ। ਵਿਆਹ ਸਬੰਧੀ ਪੋਸਟਾਂ ਚੈੱਕ ਦੇਣ ਜਾਂ ਲਾੜੇ ਦੇ ਪ੍ਰਵਾਰ ਨਾਲ ਸੰਪਤੀ ਵਜੋਂ ਪ੍ਰਵਾਰ ਦੀ ਜਾਇਦਾਦ ਦੀ ਵਰਤੋਂ ਕਰਨ ਵਰਗੇ ਤਰੀਕਿਆਂ ਰਾਹੀਂ ਫੰਡਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀਆਂ ਹਨ।

ਇਹ ਵੀ ਪੜ੍ਹੋ: ਪਹਾੜਾਂ ਵਿਚ ਬਾਰਸ਼ ਜਾਰੀ; ਭਾਖੜਾ ਡੈਮ ਵਿਚ 1673.91 ਫੁੱਟ ਤਕ ਪਹੁੰਚਿਆ ਪਾਣੀ ਦਾ ਪੱਧਰ 

ਇਕ ਮੈਰਿਜ ਬਿਊਰੋ ਦੇ ਪ੍ਰੋਪਰਾਈਟਰ ਰਮਿੰਦਰ ਸਿੰਘ ਨੇ ਇਸ ਰੁਝਾਨ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਹਿਲਾਂ ਅਜਿਹੇ ਪ੍ਰਬੰਧ ਅਕਸਰ ਸਮਝਦਾਰੀ ਨਾਲ ਕੀਤੇ ਜਾਂਦੇ ਸਨ, ਜਿਸ ਵਿਚ ਇਮੀਗ੍ਰੇਸ਼ਨ ਏਜੰਟ ਜਾਂ ਆਈਲੈਟਸ ਸੈਂਟਰ ਦੇ ਮੁਖੀਆਂ ਵਰਗੇ ਵਿਚੋਲੇ ਸ਼ਾਮਲ ਹੁੰਦੇ ਸਨ, ਜੋ ਆਪਣੀਆਂ ਭੂਮਿਕਾਵਾਂ ਲਈ ਕਮਿਸ਼ਨ ਲੈਂਦੇ ਸਨ। ਹਾਲਾਂਕਿ ਹੁਣ ਰੁਝਾਨ ਬਦਲ ਗਿਆ ਹੈ, ਪ੍ਰਵਾਰ ਅਜਿਹੇ ਮਾਮਲਿਆਂ ਵਿਚ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਤਾਂ ਜੋ ਉਨ੍ਹਾਂ ਦੀਆਂ ਧੀਆਂ ਦੀ ਵਿਦੇਸ਼ੀ ਪੜ੍ਹਾਈ ਲਈ ਫੰਡ ਦਾ ਪ੍ਰਬੰਧ ਹੋ ਸਕਦੇ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਜਾਰਜੀਆ ’ਚ ਕੀਤਾ ਆਤਮ ਸਮਰਪਣ; 20 ਮਿੰਟ ਜੇਲ ਵਿਚ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ

ਉਨ੍ਹਾਂ ਦਸਿਆ ਕਿ ਅੱਜ-ਕੱਲ੍ਹ ਮੈਟਰੀਮੋਨੀਅਲ ਗਰੁੱਪ ਅਜਿਹੀਆਂ ਪੋਸਟਾਂ ਨਾਲ ਭਰੇ ਪਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, “ਬੱਚਿਆਂ ਲਈ ਵਿਦੇਸ਼ਾਂ ਵਿਚ ਸੈਟਲ ਹੋਣ ਦੇ ਮੌਕੇ ਸੁਰੱਖਿਅਤ ਕਰਨ ਦਾ ਰੁਝਾਨ ਵੱਧ ਰਿਹਾ ਹੈ। ਲਗਭਗ 90 ਫ਼ੀ ਸਦੀ ਵਿਆਹ ਪ੍ਰੋਫਾਈਲ ਐਨ.ਆਰ.ਆਈ. ਲੜਕਿਆਂ ਜਾਂ ਲੜਕੀਆਂ ਦੀ ਪਛਾਣ ਕਰਨ ਨਾਲ ਸਬੰਧਤ ਹਨ”। ਇਸ ਰੁਝਾਨ ਦਾ ਵਿਰੋਧ ਕਰਦਿਆਂ ਜਲੰਧਰ ਦੇ ਸਮਾਜ ਸੇਵੀ ਪ੍ਰੋਫੈਸਰ ਐਮ.ਪੀ. ਨੇ ਵਿਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰ ਰਹੇ ਹਨ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਨੌਜਵਾਨ ਵੀ ਬੇਰੁਜ਼ਗਾਰ ਦੇਖੇ ਜਾਂਦੇ ਹਨ।