‘ਚੰਦਰਯਾਨ-3’ ਦੀ ਟੀਮ ’ਚ ਪੰਜਾਬ ਦੇ ਵਿਗਿਆਨੀ ਵੀ ਸ਼ਾਮਲ, ਕਿਸਾਨ ਪ੍ਰਵਾਰ ਨਾਲ ਸਬੰਧਤ ਨੌਜਵਾਨ ਨੇ ਚਮਕਾਇਆ ਨਾਂਅ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਨ੍ਹਾਂ ਦੇ ਪ੍ਰਵਾਰਾਂ ਨੂੰ ਮੁਬਾਰਕਬਾਦ ਦਿਤੀ ਹੈ।
ਚੰਡੀਗੜ੍ਹ: ਇਸਰੋ ਦੇ ਮਿਸ਼ਨ ‘ਚੰਦਰਯਾਨ-3’ ਨੂੰ ਕਾਮਯਾਬ ਬਣਾਉਣ ਵਾਲੀ ਟੀਮ ਵਿਚ ਪੰਜਾਬ ਦੇ ਵਿਗਿਆਨੀਆਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿਚ 30 ਸਾਲਾ ਮਨੀਸ਼ ਗੁਪਤਾ ਪਟਿਆਲਾ ਸ਼ਹਿਰ ਦਾ ਵਸਨੀਕ ਹੈ ਜਦਕਿ ਕਮਲਦੀਪ ਸ਼ਰਮਾ ਹਲਕਾ ਸਨੌਰ ਦੇ ਪਿੰਡ ਮਗਰ ਸਾਹਿਬ ਨਾਲ ਸਬੰਧਤ ਹੈ। ਕਿਸਾਨ ਪ੍ਰਵਾਰ ਨਾਲ ਸਬੰਧਤ ਕਮਲਦੀਪ ਸ਼ਰਮਾ 2021 ਵਿਚ ਇਸਰੋ ਟੀਮ ਵਿਚ ਸ਼ਾਮਲ ਹੋਇਆ ਸੀ। ਚੰਦਰਯਾਨ-3 ਦੀ ਸਫਲ ਲੈਂਡਿੰਗ ਮਗਰੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਨ੍ਹਾਂ ਦੇ ਪ੍ਰਵਾਰਾਂ ਨੂੰ ਮੁਬਾਰਕਬਾਦ ਦਿਤੀ ਹੈ।
ਇਹ ਵੀ ਪੜ੍ਹੋ: ਚੱਲਦੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਦੀਪਕ
ਇਸ ਮੌਕੇ ਕਮਲਦੀਪ ਸ਼ਰਮਾ ਦੇ ਪ੍ਰਵਾਰ ਅਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। 25 ਸਾਲਾ ਨੌਜਵਾਨ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦੇ ਲੜਕੇ ਨੇ ਪਿੰਡ ਦੇ ਸਕੂਲ ਤੋਂ 10ਵੀਂ ਤਕ ਦੀ ਪੜ੍ਹਾਈ ਕੀਤੀ। ਸਨੌਰ ਦੇ ਸਕੂਲ ਤੋਂ 12ਵੀਂ ਕਰਨ ਮਗਰੋਂ ਉਸ ਨੇ ਕੁਰਕੂਸ਼ੇਤਰ ਯੂਨੀਵਰਸਿਟੀ ਤੋਂ ਮਕੈਨੀਕਲ ਵਿਚ ਬੀ.ਟੈਕ. ਕੀਤੀ। ਕਮਲ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੇ ਪੁੱਤਰ ਦੀ ਸਫਲਤਾ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸਫਲਤਾ ਵਿਚ ਕਮਲਦੀਪ ਦੇ ਵੱਡੇ ਭਰਾ ਦੀ ਅਹਿਮ ਭੂਮਿਕਾ ਹੈ। ਉਹ ਭਾਰਤ ਦੇ ਅਗਲੇ ਮਿਸ਼ਨ ‘ਗਗਨਯਾਨ’ ਦਾ ਵੀ ਟੀਮ ਮੈਂਬਰ ਹੈ।
ਇਹ ਵੀ ਪੜ੍ਹੋ: ਬਲਾਤਕਾਰੀ ਸੌਦਾ ਸਾਧ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵਿਵਾਦਾਂ ’ਚ ਫਸੀ, ਹਾਈਕੋਰਟ 'ਚ ਪਹੁੰਚਿਆ ਮਾਮਲਾ
ਦੂਜੇ ਨੌਜਵਾਨ ਮਨੀਸ਼ ਗੁਪਤਾ ਨੇ 2011 ਵਿਚ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਪਟਿਆਲਾ ਤੋਂ 12ਵੀਂ ਕਰਨ ਉਪਰੰਤ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਐਸਸੀ. ਅਤੇ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਤੋਂ ਐਮ.ਐਸਸੀ. (ਭੌਤਿਕ ਵਿਗਿਆਨ) ਕੀਤੀ। ਫਿਰ ਮਾਸਟਰ ਆਫ਼ ਸਾਇੰਸ ਕਰਨ ਲਈ ਆਈ.ਆਈ.ਟੀ. ਮੁੰਬਈ ਵਿਚ ਦਾਖਲਾ ਲਿਆ। ਇਸ ਤੋਂ ਬਾਅਦ ਸਾਲ 2018 ਵਿਚ ਉਹ ਇਸਰੋ ਵਿਚ ਚੁਣਿਆ ਗਿਆ। ਉਹ ਇਸ ਵੇਲੇ ‘ਫਲਾਈਟ ਡਾਇਨਾਮਿਕਸ’ ਵਿੰਗ ਵਿਚ ਸੈਟੇਲਾਈਟ ਡਿਜ਼ਾਈਨ ਪ੍ਰਾਜੈਕਟ ਦਾ ਹਿੱਸਾ ਹੈ।