ਸ਼ਿਵ ਸੈਨਾ ਦੇ ਨਿਸ਼ਾਂਤ ਸ਼ਰਮਾ 'ਤੇ ਰੋਪੜ ਜੇਲ 'ਚ ਹਮਲਾ, ਗੰਭੀਰ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਫ ਜਿਊਡੀਸ਼ਿਅਲ ਮੈਜਿਸਟਰੇਟ ਮਦਨ ਲਾਲ ਦੀ ਅਦਾਲਤ ਨੇ ਸ਼ਿਵਸੇਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ 4 ਸਾਲ ਦੀ ਕੈਦ ਅਤੇ 5 ਹਜਾਰ ਰੁਪਏ ਦੇ ਜੁਰਮਾਨੇ ਦੀ ...

Nishant Sharma attacked in Ropar jail

ਪੰਜਾਬ :- ਚੀਫ ਜਿਊਡੀਸ਼ਿਅਲ ਮੈਜਿਸਟਰੇਟ ਮਦਨ ਲਾਲ ਦੀ ਅਦਾਲਤ ਨੇ ਸ਼ਿਵਸੇਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ 4 ਸਾਲ ਦੀ ਕੈਦ ਅਤੇ 5 ਹਜਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ 'ਤੇ ਜੇਲ੍ਹ ਵਿਚ ਹਮਲਾ ਹੋ ਗਿਆ ਜਿਸਤੋਂ ਬਾਅਦ ਉਸਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਨਿਸ਼ਾਂਤ ਸ਼ਰਮਾ ਨੂੰ ਬੀਤੇ ਦਿਨੀਂ ਅਦਾਲਤ ਨੇ ਠੱਗੀ ਦੇ ਮਾਮਲੇ ਵਿਚ 4 ਸਾਲ ਦੀ ਸਜ਼ਾ ਸੁਣਾਈ ਸੀ ਤੇ ਅੱਜ ਜੇਲ੍ਹ 'ਚ ਨਿਸ਼ਾਂਤ ਸ਼ਰਮਾ 'ਤੇ ਹਮਲੇ ਦੀ ਖਬਰ ਮਿਲੀ।

ਦੱਸ ਦੇਈਏ ਕਿ ਇਹ ਉਹੀ ਨਿਸ਼ਾਂਤ ਸ਼ਰਮਾ ਹੈ ਜੋ ਕੁਝ ਸਾਲ ਪਹਿਲਾਂ ਜਗਤਾਰ ਸਿੰਘ ਹਵਾਰਾ ਨਾਲ ਅਦਾਲਤ 'ਚ ਸੁਣਵਾਈ ਦੌਰਾਨ ਹੱਥੋਪਾਈ ਕਰ ਬੈਠਾ ਸੀ। ਫਿਲਹਾਲ ਇਸ ਹਮਲੇ ਪਿੱਛੇ ਕਾਰਨ ਕੀ ਰਹੇ, ਉਸ ਬਾਰੇ ਅਜੇ ਕੁਝ ਨਿਕਲ ਕੇ ਸਾਹਮਣੇ ਨਹੀਂ ਆ ਸਕਿਆ। ਰੋਪੜ ਦੀ ਸਬ ਜੇਲ੍ਹ 'ਚੋਂ ਜਿਥੇ ਦੋਸ਼ੀ ਠਹਿਰਾਏ ਸ਼ਿਵ ਸੈਨਾ (ਹਿੰਦੂ) ਨੇਤਾ ਨਿਸ਼ਾਂਤ ਸ਼ਰਮਾ ਤੇ ਅੱਜ ਰੋਪੜ ਸਬ ਜੇਲ੍ਹ 'ਚ ਜਾਨਲੇਵਾ ਹਮਲਾ ਕੀਤਾ ਗਿਆ ਹੈ, ਦਸ ਦਈਏ ਕਿ ਉਨ੍ਹਾਂ ਨੂੰ ਧੋਖਾਧੜੀ ਦੇ ਮਾਮਲੇ' ਚ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਸੂਤਰਾਂ ਮੁਤਾਬਿਕ ਸ਼ਰਮਾ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ।

ਜਿਸ ਕਰਕੇ ਉਸ ਨੂੰ ਸਥਾਨਕ ਸਿਵਲ ਹਸਪਤਾਲ ਲੈ ਜਾਇਆ ਗਿਆ ਹੈ। ਠਗੀ ਦੇ ਮਾਮਲੇ ਵਿਚ ਰੋਪੜ ਦੀ ਚੀਫ ਜਿਊਡੀਸ਼ਿਅਲ ਮੈਜਿਸਟਰੇਟ ਮਦਨ ਲਾਲ ਦੀ ਅਦਾਲਤ ਨੇ ਸ਼ਿਵਸੇਨਾ ਦੇ ਰਾਸ਼ਟਰੀ ਪ੍ਰਧਾਨ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਨਾਲ ਹੀ 5000 ਰੁ ਜੁਰਮਾਨਾ ਵੀ ਲਗਾਇਆ ਗਿਆ ਸੀ। ਉਸਦੇ 3 ਭਗੌੜੇ ਸਾਥੀਆਂ ਦੀ ਤਲਾਸ਼ ਪੁਲਿਸ ਵਲੋਂ ਹਾਲੇ ਵੀ ਕੀਤੀ ਜਾ ਰਹੀ ਹੈ।