ਸੜਕ 'ਤੇ ਪਸ਼ੂ ਚਰਾਉਣ ਨੂੰ ਲੈਕੇ ਨੌਜਵਾਨ 'ਤੇ ਚੱਲੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਕੀਤੀ ਕੁੱਟਮਾਰ, ਫਿਰ ਚਲਾਈਆਂ ਗੋਲੀਆਂ  

Young man shot on the street for grazing cattle

ਫਿਰੋਜ਼ਪੁਰ- ਫ਼ਿਰੋਜਪੁਰ ਦੇ ਪੱਲਾਮੇਘਾ ਪਿੰਡ ਵਿਚ ਰਸਤੇ 'ਚ ਪਸ਼ੂ ਚਰਾਉਣ ਨੂੰ ਲੈ ਕੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਪਸ਼ੂ ਚਰਾਉਣ ਵਾਲੇ ਇੱਕ ਨੋਜਵਾਨ ਦੇ ਮੋਢੇ ਉੱਤੇ ਗੋਲੀ ਲੱਗੀ ਅਤੇ ਨਾਲ ਹੀ ਜਖ਼ਮੀ ਦੇ ਚਾਚੇ ਦੇ ਹੱਥ ਵਿਚ ਗੋਲੀ ਦੇ ਸ਼ਰਲੇ ਲੱਗੇ। ਜਿਸ ਨਾਲ ਉਹ ਵੀ ਕਾਫੀ ਜ਼ਖਮੀ ਹੋ ਗਿਆ। ਉਨ੍ਹਾਂ ਦੋਵਾਂ ਜਖ਼ਮੀਆਂ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ।

ਜਿੱਥੇ ਉਨ੍ਹਾਂ ਦਾ ਇਲਾਜ ਕਰ ਦੋਨਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉਥੇ ਹੀ ਜਖ਼ਮੀ ਨੋਜਵਾਨ ਗੁਰਪ੍ਰੀਤ ਨੇ ਕਿਹਾ ਕਿ ਉਸਦਾ ਛੋਟਾ ਭਰਾ ਰਸਤੇ ਵਿਚ ਸੜਕ 'ਤੇ ਪਸ਼ੂ ਚਰਾ ਰਿਹਾ ਸੀ ਕਿ ਦੂਜੀ ਧਿਰ ਨੇ ਪਹਿਲਾਂ ਉਸਦੇ ਨਾਲ ਮਾਰ ਕੁੱਟ ਕੀਤੀ, ਉਸ ਤੋਂ ਬਾਅਦ ਉਨ੍ਹਾਂ ਦੇ ਆ ਕੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸਦੇ ਮੋਢੇ ਵਿਚ ਗੋਲੀ ਲੱਗੀ। ਉਧਰ ਜ਼ਖਮੀ ਹੋਏ ਸੁਖਦੇਵ ਦੇ ਹੱਥਾਂ ਵਿਚ ਸ਼ਰਲੇ ਲੱਗੇ ਹਨ।

ਉਸਦਾ ਕਹਿਣਾ ਹੈ ਕਿ ਸਾਡੀ ਪਹਿਲਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਹੈ। ਉਧਰ ਡਾਕਟਰ ਨੇ ਜ਼ਖਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਜਾ ਰਿਹਾ ਹੈ। ਪੁਲਿਸ ਨੇ ਜ਼ਖਮੀਆਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।