ਸਤਿਕਾਰ ਕਮੇਟੀ ਵਿਚਾਲੇ ਹੋਏ ਟਕਰਾਅ ਪਿਛੋ ਸ਼੍ਰੋਮਣੀ ਕਮੇਟੀ ਨੇ ਕੀਤੀ ਵੱਡੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੋਮਣੀ ਕਮੇਟੀ ਨੇ ਸਤਿਕਾਰ ਕਮੇਟੀ 'ਤੇ ਹੁਲੜਬਾਜੀ ਕਰਨ ਦੇ ਲਾਏ ਦੋਸ਼

Press confrance

ਅੰਮ੍ਰਿਤਸਰ :  ਬੀਤੇ ਦਿਨ ਸ਼ੋਮਣੀ ਗੁਰਦੁਆਰਾ ਕਮੇਟੀ ਦੀ ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਦੇ ਮੈਬਰਾਂ ਵਿਚਕਾਰ ਹੋਈ ਖੂਨੀ ਝੜਪ ਤੋਂ ਬਆਦ ਪਲਿਸ ਨੇ ਸਤਿਕਾਰ ਕਮੇਟੀ ਤੇ ਵੱਡੀ ਕਾਰਵਾਈ ਕੀਤੀ ਗਈ ਹੈ । ਥਾਣਾ ਕੋਤਵਾਲੀ ਵਿਖੇ ਐਸ. ਜੀ. ਪੀ. ਸੀ. ਦੇ ਸਕੱਤਰ ਮੋਹਿੰਦਰ ਸਿੰਘ ਦੇ ਬਿਆਨ 'ਤੇ ਸੁਖਜੀਤ ਸਿੰਘ ਖੋਸੇ, ਬਲਜੀਤ ਸਿੰਘ, ਬਲਬੀਰ ਸਿੰਘ ਮੁੱਛਲ ਅਤੇ ਉਸ ਦੇ ਹੋਰਨਾਂ 50-60 ਸਾਥੀਆਂ 'ਤੇ ਧਾਰਾ-307 ਦੇ ਮੱਦੇਨਜ਼ਰ ਪਰਚਾ ਦਰਜ ਕੀਤਾ ਹੈ । ਪੁਲਿਸ ਨੇ ਦੱਸਿਆ ਕਿ ਸਤਿਕਾਰ ਦੇ ਮੈਂਬਰਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਂਦਿਆਂ ਟਾਸਕ ਫੋਰਸ ਦੇ ਮੈਂਬਰਾਂ ‘ਤੇ ਹਮਲਾ ਕੀਤਾ ਹੈ । 

ਇਸ ਤੋਂ ਇਲਾਵਾ ਥਾਣਾ ਬੀ ਡਵੀਜ਼ਨ ਵਿਖੇ ਇਕ ਮਾਮਲਾ ਐਸ. ਜੀ. ਪੀ. ਸੀ. ਦੇ ਅਧਿਕਾਰੀ ਭੂਰਾ ਕੁਨਾ ਦੀ ਕਾਰ ਭੰਨਣ ਦਾ ਵੀ ਦਰਜ ਹੋਇਆ ਹੈ, ਜਿਸ 'ਚ ਸੁਖਜੀਤ ਸਿੰਘ ਖੋਸੇ 'ਤੇ ਪਰਚਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਕੁੱਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਹੈ।