Former Market Committee Chairman Arrested News: ਲੁਧਿਆਣਾ ਵਿਚ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਗ੍ਰਿਫ਼ਤਾਰ
ਸੁਰਿੰਦਰ ਬਿੱਟੂ 'ਤੇ ਲੱਗੇ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਘਰ ਖਰੀਦਣ ਦੇ ਇਲਜ਼ਾਮ
Former Market Committee Chairman Arrested News: ਲੁਧਿਆਣਾ ਵਿਚ ਸਿੱਧਵਾ ਬੇਟ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਬਿੱਟੂ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਮਕਾਨ ਖਰੀਦਣ ਦੇ ਮਾਮਲੇ 'ਚ ਕਾਰਵਾਈ ਕੀਤੀ ਹੈ। ਸਾਬਕਾ ਚੇਅਰਮੈਨ ਨੂੰ ਪੁਲਿਸ ਨੇ ਪੁਛਗਿਛ ਲਈ ਥਾਣੇ ਬੁਲਾਇਆ ਸੀ। ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: Punjab Holiday News: 30 ਅਕਤੂਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਸਰਕਾਰੀ ਛੁੱਟੀ ਦਾ ਐਲਾਨ
ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਬਿੱਟੂ ਅਕਾਲੀ ਦਲ ਅਤੇ ਕਾਂਗਰਸ ਵਿਚ ਸਿਆਸੀ ਭੂਮਿਕਾ ਵੀ ਨਿਭਾਅ ਚੁੱਕੇ ਹਨ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਰਮਨ ਕੁਮਾਰ ਵਾਸੀ ਸਿੱਧਵਾਂ ਬੇਟ ਦੀ ਸ਼ਿਕਾਇਤ 'ਤੇ 15 ਅਪ੍ਰੈਲ 2023 ਨੂੰ ਰਮਨ ਦੀ ਭਤੀਜੀ ਵਿਰੁਧ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਮਕਾਨ ਵੇਚਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ‘Bharat’ replacing ‘India’ in school textbooks: ਸਕੂਲਾਂ ਦੀਆਂ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਵਰਤਣ ਦੀ ਸਿਫ਼ਾਰਸ਼
ਇਹ ਮਕਾਨ ਸਾਬਕਾ ਚੇਅਰਮੈਨ ਸੁਰਿੰਦਰ ਬਿੱਟੂ ਨੇ ਖਰੀਦਿਆ ਸੀ। ਜਿਸ ਕਾਰਨ ਬਿੱਟੂ ਨੂੰ ਨਾਮਜ਼ਦ ਕੀਤਾ ਗਿਆ ਸੀ ਮਾਮਲੇ ਦੀ ਜਾਂਚ ਲਈ ਬਿੱਟੂ ਨੂੰ ਥਾਣੇ ਬੁਲਾਇਆ ਗਿਆ। ਬਿੱਟੂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ।
(For More Latest news in Punjabi apart from Ludhiana Former Market Committee Chairman Arrested News, Stay tuned to Rozana Spokesman)