ਨਵਜੋਤ ਸਿੱਧੂ ਦੀ ਚਿਤਾਵਨੀ, “STF ਦੀ ਰਿਪੋਰਟ ਨਾ ਖੁੱਲ੍ਹੀ ਤਾਂ ਮਰਨ ਵਰਤ ’ਤੇ ਬੈਠਾਂਗਾ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਨਸ਼ਿਆਂ ਅਤੇ ਬੇਅਦਬੀ ਕਾਂਡ ਦੀਆਂ ਰਿਪੋਰਟਾਂ ਨੂੰ ਜਨਤਕ ਨਾ ਕੀਤਾ ਤਾਂ ਮੈਂ ਮਰਨ ਵਰਤ 'ਤੇ ਬੈਠਾਂਗਾ।

Navjot Sidhu

ਮੋਗਾ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਮੋਗਾ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਨਸ਼ਿਆਂ ਅਤੇ ਬੇਅਦਬੀ ਕਾਂਡ ਦੀਆਂ ਰਿਪੋਰਟਾਂ ਨੂੰ ਜਨਤਕ ਨਾ ਕੀਤਾ ਤਾਂ ਮੈਂ ਮਰਨ ਵਰਤ 'ਤੇ ਬੈਠਾਂਗਾ।

ਹੋਰ ਪੜ੍ਹੋ:ਅਰਵਿੰਦ ਕੇਜਰੀਵਾਲ ਦਾ ਤੰਜ਼, "ਪੰਜਾਬ ਦੀ ਸਿੱਖਿਆ ਪ੍ਰਣਾਲੀ ਤੋਂ ਖੁਸ਼ ਲੋਕ ਕਾਂਗਰਸ ਨੂੰ ਵੋਟ ਦੇਣ"

ਨਵਜੋਤ ਸਿੱਧੂ ਨੇ ਕਿਹਾ ਕਿ ਅਦਾਲਤ ਵੱਲੋਂ ਹੁਕਮ ਮਿਲਣ ਦੇ ਬਾਵਜੂਦ ਐਸਟੀਐਫ ਦੀ ਰਿਪੋਰਟ ਕਿਉਂ ਨਹੀਂ ਖੋਲ੍ਹੀ ਜਾ ਰਹੀ। ਐਸਟੀਐਫ ਦੀ ਰਿਪੋਰਟ ਖੋਲ੍ਹੀ ਜਾਵੇ ਅਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਵੇ। ਉਹਨਾਂ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਜੇਕਰ ਰਿਪੋਰਟ ਨਾ ਖੁੱਲ੍ਹੀ ਤਾਂ ਸਿੱਧੂ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਮਰਨ ਵਰਤ 'ਤੇ ਬੈਠੇਗਾ।

ਹੋਰ ਪੜ੍ਹੋ:ਸਿੱਖਿਆ ਮੰਤਰੀ ਦੇ ਘਰ ਬਾਹਰ ਅਧਿਆਪਕਾਂ ਦਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਸਿੱਧੂ ਨੇ ਕਿਹਾ ਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ। ਅਸੀਂ ਕਰਜ਼ੇ ਲੈ ਕੇ ਕਰਜ਼ਾ ਚੁਕਾ ਰਹੇ ਹਾਂ। ਕਰਜ਼ਾ ਮੋੜਨ ਦੀ ਬਜਾਏ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਭਵਿੱਖ ਵਿੱਚ ਕਰਜ਼ਾ ਨਹੀਂ ਚੜ੍ਹਨ ਦੇਣਗੇ।

ਹੋਰ ਪੜ੍ਹੋ:ਆਮ ਆਦਮੀ ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਕਾਂਗਰਸ 'ਚ ਹੋਏ ਸ਼ਾਮਲ

ਉਹਨਾਂ ਕਿਹਾ, 'ਅੱਜ ਸਿੱਧੂ ਇਸ ਕਰ ਕੇ ਬੋਲ ਰਿਹਾ ਕਿਉਂਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ ਪਰ ਉਹ ਮੋੜ ਕੌਣ ਰਿਹਾ ਆਮ ਲੋਕ ਮੋੜ ਰਹੇ ਨੇ, ਕਿਸਾਨ ਮੋੜ ਰਹੇ ਨੇ। ਜੇ ਇਸ ਵਾਰ ਨਵਜੋਤ ਸਿੱਧੂ ਸਰਕਾਰ ਲਿਆਵੇਗਾ ਤਾਂ ਪੰਜਾਬ ਦੇ ਖ਼ਜ਼ਾਨੇ 'ਚ 30-35 ਹਜ਼ਾਰ ਕਰੋੜ ਪਾ ਕੇ ਲਿਆਵੇਗਾ ਝੂਠ ਬੋਲ ਕੇ ਨਹੀਂ'।