ਕੈਪਟਨ ਦੇ ‘ਜਿਹੜਾ ਸਮਾਰਟ ਫੋਨ ਲਉ, ਉਹ ਰੱਬ ਨੂੰ ਪਿਆਰਾ ਹੋਉ’: ਮਜੀਠੀਆ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਵੀ ਅੱਜ ਵਿਧਾਨ ਸਭਾ...
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਵੀ ਅੱਜ ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ ਹੋ ਰਿਹਾ ਹੈ। ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਵਿਧਾਨ ਸਭ ਤੋਂ ਬਾਹਰ ਘੇਰਿਆ ਹੈ। ਉਥੇ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਾਉਂਦੇ ਭਾਰੀ ਪ੍ਰਦਰਸ਼ਨ ਵੀ ਕੀਤਾ।
ਮਜੀਠੀਆ ਅਕਾਲੀ ਦਲ ਦੇ ਮੈਂਬਰਾਂ ਸਣੇ ਸਮਰਥਕਾਂ ਵਿਧਾਨ ਸਭਾ ਤੋਂ ਬਾਹਰ ਕੈਪਟਨ ਦੇ ਘਰ-ਘਰ ਪੱਕੀ ਨੌਕਰੀ ਦੇ ਬੈਨਰ ਚੁੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਮਜੀਠੀਆ ਆਪਣੇ ਨਾਲ ਬੇਰੁਜਗਾਰ ਨੌਜਵਾਨਾਂ ਨੂੰ ਲੈ ਕੇ ਆਏ, ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲ ਡਿਗਰੀਆਂ, ਯੂਜੀਸੀ ਪਾਸ ਵਿਆਦਰਥੀ ਹਨ, ਇਨ੍ਹਾਂ ਨੂੰ ਕੈਪਟਨ ਨੇ ਕਿਉਂ ਝੂਠੇ ਵਾਅਦੇ ਕੀਤੇ।
ਉਥੇ ਹੀ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ ਸਮਾਰਟ ਫੋਨ ਦੇਣ ਦੇ ਵਾਅਦੇ ‘ਤੇ ਵੀ ਘੇਰਿਆ, ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਕਹਿਦੀ ਸਮਾਰਟ ਫੋਨ, 26 ਜਨਵਰੀ ਨੂੰ ਦੇਣੇ, ਕਦੇ ਕਹਿੰਦੇ 15 ਅਗਸਤ ਨੂੰ ਦੇਣੇ ਤੇ ਕਦੇ ਕਹਿੰਦੇ ਸਮਾਰਟ ਫੋਨ ਦੀਵਾਲੀ ਮੌਕੇ ਦੇਣੇ ਹਨ ਪਰ ਹੁਣ ਮੁੱਖ ਮੰਤਰੀ ਨੇ ਵਿਧਾਨ ਸਭਾ ‘ਚ ਨੌਜਵਾਨਾਂ ਨੂੰ ਸਮਾਰਟ ਫੋਨ ਨਾ ਦੇਣ ਦਾ ਇਕ ਹੋਰ ਬਹਾਨਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਚੀਨ ਤੋਂ ਸਮਾਰਟ ਫੋਨ ਨਹੀਂ ਆ ਸਕੇ।
ਮਜੀਠੀਆ ਨੇ ਦੱਸਿਆ ਕਿ ਅੱਜ ਵਿਧਾਨ ਸਭਾ ‘ਚ ਕੈਪਟਨ ਨੇ ਕਿਹਾ ਕਿ ਜਿਹੜਾ ਸਮਾਰਟ ਫੋਨ ਲਉ, ਉਹ ਰੱਬ ਨੂੰ ਪਿਆਰਾ ਹੋਉ। ਉਥੇ ਹੀ ਮਜੀਠੀਆ ਮੁਲਾਜਮਾਂ ਦੀਆਂ ਘੱਟ ਤਨਖਾਹਾਂ ਨੂੰ ਲੈ ਬੋਲੇ ਕਿ ਕੈਪਟਨ ਨੇ ਵਿਧਾਨ ਸਭਾ ‘ਚ ਕਿਹਾ ਕਿ ਮੁਲਾਜਮਾਂ ਨੂੰ 6ਵਾਂ ਪੇਅ ਕਮਿਸ਼ਨ ਦੇਣ ਲਈ ਅਗਲੇ ਸਾਲ ਤੱਕ ਮੀਟਿੰਗ ਕੀਤੀ ਜਾਵੇਗੀ।
ਪਰ ਮਜੀਠੀਆ ਨੇ ਕਿਆਸ ਲਗਾਏ ਕਿ ਇਨ੍ਹਾਂ ਪੇਅ ਕਮਿਸ਼ਨ ਮੁਲਾਜਮਾਂ ਨੂੰ ਨਹੀਂ ਦਿੱਤਾ ਸਕਦਾ ਕਿਉਂਕਿ ਪਹਿਲੀ ਮੀਟਿੰਗ ਵਿਚ ਹੀ ਮਤਾ ਪਾਸ ਨਹੀਂ ਹੁੰਦਾ ਇਸਦੇ ਲਈ ਵੀ 4-5 ਮੀਟਿੰਗ ਹੁੰਦੀਆਂ ਹੀ ਹਨ, ਉਦੋਂ ਤੱਕ ਕੈਪਟਨ ਸਰਕਾਰ ਦੇ ਪੰਜ ਸਾਲ ਪੂਰੇ ਹੋ ਜਾਣਗੇ।