ਮੌਸਮ ਵਿਭਾਗ ਦੀ ਚੇਤਾਵਨੀ...ਪੰਜਾਬ ਵਿਚ ਕਈ ਥਾਵਾਂ ’ਤੇ ਮੀਂਹ ਦੀ ਸੰਭਾਵਨਾ!

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਫਰਵਰੀ ਮਹੀਨੇ ਬਹੁਤ ਘੱਟ ਮੀਂਹ ਪਿਆ...

Punjab weathermen suggests rain in the state

ਚੰਡੀਗੜ੍ਹ: ਮੌਸਮ ਕਰਵਟ ਬਦਲ ਰਿਹਾ ਹੈ। ਠੰਡ ਜ਼ਰੂਰ ਘਟ ਹੋ ਗਈ ਹੈ ਪਰ ਬੇਮੌਸਮ ਬਾਰਿਸ਼ ਦੀ ਮੁਸੀਬਤ ਅਜੇ ਵੀ ਕਾਇਮ ਹੈ। ਮੌਸਮ ਦੇ ਜਾਣਕਾਰਾਂ ਨੇ ਇਹ ਅਨੁਮਾਨ ਲਗਾਇਆ ਹੈ ਕਿ ਅਗਲੇ 24 ਤੋਂ 36 ਘੰਟਿਆਂ ਦੌਰਾਨ ਦੇਸ਼ ਦੇ ਕਈ ਰਾਜਾਂ ਵਿਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਰਿਸ਼ ਦੇ ਨਾਲ ਹੀ ਕਈ ਥਾਵਾਂ ਤੇ ਗੜੇ ਪੈਣ ਦੇ ਵੀ ਆਸਾਰ ਹਨ ਅਤੇ ਬਿਜਲੀ ਵੀ ਚਮਕ ਸਕਦੀ ਹੈ।

ਪੰਜਾਬ ਵਿਚ ਫਰਵਰੀ ਮਹੀਨੇ ਬਹੁਤ ਘੱਟ ਮੀਂਹ ਪਿਆ। 25 ਫਰਵਰੀ ਤੋਂ 2 ਮਾਰਚ ਦੇ ਵਿਚਕਾਰ ਮੌਸਮ ਦਾ ਮਿਲਾਇਆ ਜੁਲਿਆ ਅਸਰ ਰਹੇਗਾ। 25 ਤੋਂ 27 ਫਰਵਰੀ ਤੱਕ ਪੂਰੇ ਪੰਜਾਬ ਵਿਚ ਮੌਸਮ ਮੁੱਖ ਤੌਰ ਤੇ ਸਾਫ ਅਤੇ ਸੁੱਕੇ ਰਹਿਣ ਦੀ ਉਮੀਦ ਹੈ। ਹਾਲਾਂਕਿ, ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਸ਼ ਹੋ ਸਕਦੀ ਹੈ। 28 ਫਰਵਰੀ ਤੋਂ ਸੂਬੇ ਵਿਚ ਮੌਸਮ ਦੇ ਬਦਲਣ ਦੀ ਭਵਿੱਖਬਾਣੀ ਹੈ।

27 ਅਤੇ 28 ਫਰਵਰੀ ਨੂੰ ਇੱਕ ਨਵੀਂ ਪੱਛਮੀ ਪਰੇਸ਼ਾਨੀ ਦਸਤਕ ਦੇ ਸਕਦੀ ਹੈ। ਇਸ ਦੇ ਪ੍ਰਭਾਵ ਨਾਲ 28 ਫਰਵਰੀ ਤੋਂ 1 ਮਾਰਚ ਤੱਕ, ਤਿੰਨ ਦਿਨ ਲਗਾਤਾਰ, ਸੂਬੇ ਦੇ ਕਈ ਹਿੱਸਿਆਂ 'ਚ ਬੱਦਲਵਾਈ ਅਤੇ ਮੀਂਹ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਲੁਧਿਆਣਾ, ਜਲੰਧਰ, ਫਤਿਹਗੜ੍ਹ ਸਾਹਿਬ ਸਮੇਤ ਕਈ ਜਿਲ੍ਹਿਆਂ 'ਚ ਚੰਗੀ ਬਾਰਿਸ਼ ਹੋ ਸਕਦੀ ਹੈ।

ਉਧਰ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮੋਗਾ ਸਮੇਤ ਸੂਬੇ ਦੇ ਬਾਕੀ ਹਿੱਸਿਆਂ 'ਚ ਹਲਕੀ ਤੋਂ ਮਾਧਿਅਮ ਬਾਰਿਸ਼ ਦੇ ਹਾਲਾਤ ਬਣੇ ਰਹਿਣਗੇ। ਬਾਰਸ਼ ਦੀ ਸੰਭਾਵਨਾ ਨੂੰ ਵੇਖਦੇ ਹੋਏ, ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਅਰਸੇ ਦੌਰਾਨ ਸਿੰਚਾਈ ਅਤੇ ਛਿੜਕਾਅ ਨਾ ਕਰਨ। ਮੌਸਮ ਵਿਚ ਬਦਲਾਅ ਆਉਣ ਕਾਰਨ ਕਣਕ ਦੀ ਫਸਲ ਵਿੱਚ ਫਲੈਗ ਸਮਟ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਦੇਸ਼ ਦੇ ਹੋਰ ਕਈ ਇਲਾਕਿਆਂ ਵਿਚ ਬਾਰਿਸ਼ ਹੋ ਹੋਣ ਦੀ ਸੰਭਵਾਨਾ ਜਤਾਈ ਜਾ ਰਹੀ ਹੈ। ਦਾਰਜੀਲਿੰਗ, ਹਾਵੜਾ, ਹੁਗਲੀ, ਜਲਪਾਈਗੁੜੀ, ਕਲਿਮਪੋਂਗ, ਕੂਚ ਬਿਹਾਰ, ਕੋਲਕਾਤਾ, ਮਾਲਦੇਵ, ਮੁਰਿਸ਼ਦਾਬਾਦ, ਨਾਦਿਆ, ਮੋਦੀਨੀਪੁਰ, ਪੁਰੂਲਿਆ, 24 ਪਰਗਨਾ, ਦਿਨਾਜਪੁਰ ਵਿਚ ਬਾਰਿਸ਼ ਅਤੇ ਬਿਜਲੀ ਗਰਜਣ ਤੇ ਚਮਕ ਹੋਣ ਦੇ ਆਸਾਰ ਹਨ।

ਇਸ ਦੌਰਾਨ ਗੋਇਲੋਰਮ, ਚਤਰਾ, ਦੇਵਘਰ, ਧਨਬਾਦ, ਦੁਮਕਾ, ਗੜ੍ਹਵਾ, ਗਿਰਿਡੀਹ, ਗੋਡਾ, ਗੁਮਲਾ, ਹਜ਼ਾਰੀਬਾਗ, ਜਮਤਾੜਾ, ਖੁੰਟੀ, ਕੋਡੇਰਮਾ, ਲਾਤੇਹਾਰ, ਲੋਹਾਰਗਾਗਾ, ਪਕੂਰ, ਪਲਾਮੂ, ਰਾਮਗੜ, ਰਾਂਚੀ, ਜੈਸ਼ੋਰਮ ਬਾਰਿਸ਼ ਨਾਲ ਪ੍ਰਭਾਵਤ ਹੋ ਸਕਦਾ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।