ਮੋਹਾਲੀ ਦੀ ਗੱਤਾ ਫੈਕਟਰੀ 'ਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਗ ਨੂੰ ਬੁਝਾਉਣ ਲਈ ਹੁਣ ਤਕ 4 ਤੋਂ 5 ਫ਼ਾਇਰ ਬ੍ਰਿਗੇਡ ਗੱਡੀਆਂ ਲੱਗ ਚੁੱਕੀਆਂ ਹਨ।

Huge Fire In Mohali Cardboard Factory

ਚੰਡੀਗੜ੍ਹ: ਮੋਹਾਲੀ ਦੇ ਫ਼ੇਜ਼ 8 ਵਿਖੇ ਸਥਿਤ ਕੁਆਰਕ ਸਿਟੀ ਕੰਪਨੀ ਦੇ ਨਾਲ ਬਣੀ ਇਕ ਵੱਡੀ ਗੱਤਾ ਫ਼ੈਕਟਰੀ ਵਿਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਵਿਚ ਮੌਜੂਦ ਸਾਰਾ ਕੀਮਤੀ ਗੱਤਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਵਿਭਾਗ ਨੂੰ ਸਵੇਰੇ 6.30 ਵਜੇ ਫੋਨ ਆਇਆ ਸੀ। ਉਸ ਤੋਂ ਬਾਅਦ ਫਾਇਰ ਵਿਭਾਗ ਦੀਆਂ 10 ਗੱਡੀਆਂ ਫੈਕਟਰੀ ਪਹੁੰਚੀਆਂ। ਭਾਵੇਂ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਪਰ ਉਦੋਂ ਤਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ।
 
ਮੌਕੇ 'ਤੇ ਮੌਜੂਦ ਫ਼ਾਇਰ ਬ੍ਰਿਗੇਡ ਦੇ ਅਫ਼ਸਰ ਕਰਮ ਚੰਦ ਸੂਦ ਨੇ ਦਸਿਆ ਕਿ ਅਸੀਂ ਸਵੇਰੇ ਲਗਭਗ 8 ਵਜੇ ਤੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਵਿਚ ਲਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਗੱਤਾ ਫ਼ੈਕਟਰੀ ’ਚ ਲਗੀ ਇਸ ਅੱਗ ਨੂੰ ਬੁਝਾਉਣ ਲਈ ਹੁਣ ਤਕ 4 ਤੋਂ 5 ਫ਼ਾਇਰ ਬ੍ਰਿਗੇਡ ਗੱਡੀਆਂ ਲੱਗ ਚੁੱਕੀਆਂ ਹਨ।
 
ਅੱਗ ਬਝਾਉਣ ਵਾਸਤੇ ਪਾਣੀ ਨੇੜਲੀ ਗੋਦਰੇਜ ਤੇ ਕੁਆਰਕ ਸਿਟੀ ਤੋਂ ਲਿਆ ਗਿਆ ਸੀ। ਫੈਕਟਰੀ ਵਿਚ ਜੋ ਸਮਾਨ ਬਚ ਗਿਆ ਹੈ ਉਸ ਨੂੰ ਜੇਸੀਬੀ ਨਾਲ ਕੱਢਿਆ ਜਾ ਰਿਹਾ ਹੈ। ਇਸ ਮੌਕੇ ਗੱਤਾ ਫੈਕਟਰੀ ਦੇ ਮਾਲਕ ਦਾ ਕਹਿਣਾ ਹੈ ਕਿ ਅੱਗ ਕਾਫ਼ੀ ਭਿਆਨਕ ਸੀ ਪਰ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਅਤੇ ਹੁਣ ਸਥਿਤੀ ਲਗਭਗ ਕੰਟਰੋਲ ਵਿਚ ਹੈ।
 
ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਕਾਰਨ ਬਿਜਲੀ ਦਾ ਸ਼ਾਰਟ ਸਰਕਿਟ ਹੋਣਾ ਦਸਿਆ ਜਾ ਰਿਹਾ ਹੈ। ਪਰ ਇਸ ਦਾ ਹਾਲੇ ਪੱਕੇ ਤੌਰ 'ਤੇ ਨਹੀਂ ਪਤਾ ਲੱਗ ਸਕਿਆ। ਦਸ ਦਈਏ ਕਿ ਇਹ ਗੱਤਾ ਫੈਕਟਰੀ ਨੰਬਰ ਡੀ-217 ਮੋਹਾਲੀ ਦੇ ਫ਼ੇਜ਼ 8 ਇੰਡਸਟ੍ਰੀਅਲ ਏਰੀਆ ਵਿਚ ਸਥਿਤ ਹੈ। ਕੁੱਝ ਦਿਨ ਪਹਿਲਾਂ ਵੀ ਇਸ ਖੇਤਰ ਵਿਚ ਅੱਗ ਲੱਗਣ ਦੀ ਵੱਡੀ ਘਟਨਾ ਵਾਪਰੀ ਸੀ।