ਮੋਹਾਲੀ ਸਥਿਤ ਗੱਤਾ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ, ਬਚਾਅ ਕਾਰਜ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਫ਼ੇਜ਼ 8 ਇੰਡਸਟ੍ਰੀਅਲ ਏਰੀਆ ‘ਚ ਸਥਿਤ ਗੱਤਾ ਫ਼ੈਕਟਰੀ ਨੰਬਰ ਡੀ-217 ਚ ਅੱਗ ਸਵੇਰੇ ਲਗਭਗ 7 ਵਜੇ ਦੇ...

Fire

ਮੋਹਾਲੀ : ਮੋਹਾਲੀ ਦੇ ਫ਼ੇਜ਼ 8 ਇੰਡਸਟ੍ਰੀਅਲ ਏਰੀਆ ‘ਚ ਸਥਿਤ ਗੱਤਾ ਫ਼ੈਕਟਰੀ ਨੰਬਰ ਡੀ-217 'ਚ ਅੱਗ ਸਵੇਰੇ ਲਗਭਗ 7 ਵਜੇ ਦੇ ਨੇੜੇ ਲਗੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪੱਕੇ ਤੌਰ ਤੇ ਨਹੀਂ ਪਤਾ ਲੱਗ ਸਕਿਆ ਹੈ। ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ

ਬਿਜਲੀ ਦਾ ਸ਼ਾਰਟ ਸਰਕਿਟ ਹੋਣਾ ਅੱਗ ਦੇ ਲੱਗਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।ਮੌਕੇ ਤੇ ਮੌਜੂਦ ਫ਼ਾਇਰ ਬ੍ਰਿਗੇਡ ਦੇ ਫ਼ਾਇਰਮੈਨ ਨੇ ਦਸਿਆ ਕਿ ਅਸੀਂ ਸਵੇਰੇ ਲਗਭਗ 8 ਵਜੇ ਤੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਚ ਲਗੇ ਹੋਏ ਹਾਂ।

ਉਨ੍ਹਾਂ ਕਿਹਾ ਕਿ ਗੱਤਾ ਫ਼ੈਕਟਰੀ ਚ ਲਗੀ ਇਸ ਅੱਗ ਨੂੰ ਬੁਝਾਉਣ ਲਈ ਹੁਣ ਤਕ 4 ਤੋਂ 5 ਫ਼ਾਇਰ ਬ੍ਰਿਗੇਡ ਗੱਡੀਆਂ ਲੱਗ ਚੁੱਕੀਆਂ ਹਨ ਪਰ ਬਚਾਅ ਕਾਰਜ ਦਾ ਕੰਮ ਹਾਲੇ ਵੀ ਜਾਰੀ ਹੈ।