ਭਿੱਖੀਵਿੰਡ : ਬੀਤੇ ਦਿਨ ਲੈਬਨਾਨ ਦੇ ਸ਼ਹਿਰ ਦੋਜਾਲਾ ਵਿਖੇ ਮਾਰੇ ਗਏ ਚਾਰ ਪੰਜਾਬੀਆਂ ਵਿਚ ਇਕ ਨੌਜਵਾਨ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਦਾ ਲਵਜੀਤ ਸਿੰਘ ਹੈ। ਮੌਤ ਦੀ ਖ਼ਬਰ ਪਹੁੰਚਦਿਆਂ ਪਿੰਡ ਵਿਚ ਮਾਤਮ ਛਾ ਗਿਆ। ਇਸ ਸਬੰਧੀ ਮ੍ਰਿਤਕ ਦੇ ਗ੍ਰਹਿ ਵਿਖੇ ਗਏ ਪੱਤਰਕਾਰਾਂ ਨਾਲ ਗੱਲ ਕਰਦੇ ਮ੍ਰਿਤਕ ਗੌਰ ਲਵਜੀਤ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਦਸਿਆ ਕਿ ਮੇਰਾ ਪੁੱਤਰ ਗੁਰਲਾਭਜੀਤ ਸਿੰਘ ਜਿਸਦੀ ਉਮਰ ਉੱਨੀ ਸਾਲ ਸੀ ਅਤੇ ਕਰੀਬ ਅੱਠ ਮਹੀਨੇ ਪਹਿਲਾਂ ਕੰਮ ਕਰਨ ਲਈ ਲੈਬਨਾਨ ਦੇ ਸ਼ਹਿਰ ਦੂਜਾਲਾ ਵਿਖੇ ਗਿਆ ਸੀ।
ਉਥੇ ਉਹ ਪੈਕਿੰਗ ਦਾ ਕੰਮ ਕਰਦਾ ਸੀ ਅਤੇ ਅਪਣੇ ਤਿੰਨ ਹੋਰ ਪੰਜਾਬੀ ਸਾਥੀਆਂ ਸਮੇਤ ਕਮਰੇ ਵਿਚ ਰਹਿੰਦਾ ਸੀ ਅਤੇ ਅਪਣੇ ਇਕ ਸਾਥੀ ਦੀ ਛੁੱਟੀ ਮਨਜ਼ੂਰ ਹੋਣ 'ਤੇ ਇੰਡੀਆ ਆਉਣ ਦੀ ਖ਼ੁਸ਼ੀ ਵਿਚ ਪੰਜਾਬੀ ਮੁੰਡਿਆਂ ਵਲੋਂ ਡੀਜੇ ਉਚੀ ਆਵਾਜ਼ ਵਿਚ ਲਾਇਆ ਹੋਇਆ ਸੀ ਜੋ ਦੇਰ ਰਾਤ ਤਕ ਵੱਜਦਾ ਰਿਹਾ ਤੇ ਜਿਸ 'ਤੇ ਉਥੋਂ ਦੇ ਕੁਝ ਵਸਨੀਕਾਂ ਨੇ ਵਿਰੋਧ ਕੀਤਾ ਅਤੇ ਇਨ੍ਹਾਂ ਦਾ ਆਪਸ ਵਿਚ ਮਾਮੂਲੀ ਤਕਰਾਰ ਹੋ ਗਿਆ। ਪਰ ਡੀਜੇ ਚੱਲਦਾ ਰਿਹਾ ਅਤੇ ਫਿਰ ਜਦੋਂ ਗੁਰਲਾਭਜੀਤ ਸਿੰਘ ਅਤੇ ਸਾਥੀ ਡੀਜੇ ਬੰਦ ਕਰ ਕੇ ਅਪਣੇ ਸਾਥੀ ਸਮੇਤ ਸੌਣ ਲਈ ਕਮਰੇ ਗਏ ਤਾਂ ਕੁਝ ਅਣਪਛਾਤੇ ਲੈਬਨਾਨੀ ਨੇ ਇਨ੍ਹਾਂ 'ਤੇ ਫ਼ਾਇਰਿੰਗ ਕਰ ਦਿਤੀ ਜਿਸ ਵਿਚ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ।
ਹਰਦੇਵ ਸਿੰਘ ਨੇ ਦਸਿਆ ਕਿ ਬਾਕੀ ਦੇ ਨੌਜਵਾਨਾਂ ਵਿਚ ਇਕ ਚੀਮਾ ਕਲਾਂ ਇਕ ਤਰਨਤਾਰਨ ਅਤੇ ਇਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸੀਹਰ ਦੇਵ ਸਿੰਘ ਨੇ ਦਸਿਆ ਕਿ ਗੁਰਲਾਭਜੀਤ ਸਿੰਘ ਦੀ ਮ੍ਰਿਤਕ ਦੇ ਭਾਰਤ ਆਉਣ ਦਾ ਇੰਤਜ਼ਾਰ ਹੈ ਜੋ ਜਲਦੀ ਹੀ ਭਾਰਤ ਪਹੁੰਚ ਜਾਵੇਗੀ। ਦਸਣਯੋਗ ਹੈ ਕਿ ਮ੍ਰਿਤਕ ਅਪਣੇ ਪਿੱਛੇ ਮਾਤਾ-ਪਿਤਾ ਤੇ ਇੱਕ ਭੈਣ ਤੇ ਦੋ ਭਰਾ ਛੱਡ ਗਿਆ ਹੈ।