ਧੂਰੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਮੋਟਰਸਾਈਕਲ ਅੱਗੇ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ
ਅਮਲੋਹ (ਫ਼ਤਹਿਗੜ੍ਹ ਸਾਹਿਬ) : ਸੜਕ ਹਾਦਸਿਆਂ ਕਾਰਨ ਕਿੰਨੀਆਂ ਹੀ ਜਾਨਾਂ ਜਾਂਦੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਅੱਜ ਧੂਰੀ ਧੂਰੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਮ੍ਰਿਤਕ ਦੀ ਪਛਾਣ ਸ਼ਾਹ ਨਿਵਾਜ ਵਜੋਂ ਹੋਈ ਹੈ ਅਤੇ ਉਹ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਦਾ ਰਹਿਣ ਵਾਲਾ। ਵੇਰਵਿਆਂ ਅਨੁਸਾਰ ਮੋਟਰਸਾਈਕਲ ਅੱਗੇ ਪਸ਼ੂ ਆਉਣ ਕਾਰਨ ਹਾਦਸਾ ਵਾਪਰਿਆ ਜਿਸ ਵਿਚ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸਹੁਰਿਆਂ ਦੇ ਸਾਹਮਣੇ ਖ਼ਰਾਬ ਹੋਈ ਕਾਰ ਤਾਂ ਗਧੇ ਨਾਲ ਖਿੱਚ ਕੇ ਸ਼ੋਅਰੂਮ ਪਹੁੰਚਿਆ ਸ਼ਖ਼ਸ, ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਤਹਿਸੀਲ ਅਧੀਨ ਪੈਂਦੇ ਪਿੰਡ ਮੀਆਂਪੁਰ ਦਾ ਰਹਿਣ ਵਾਲਾ ਸ਼ਾਹ ਨਿਵਾਜ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀ,ਆਪਣੇ ਮੋਟਰ ਸਾਈਕਲ 'ਤੇ ਧੂਰੀ ਵੱਲ ਜਾ ਰਿਹਾ ਸੀ। ਰਸਤੇ ਵਿਚ ਅਚਾਨਕ ਇੱਕ ਪਸ਼ੂ ਉਸ ਦੇ ਮੋਟਰਸੈਲ ਅੱਗੇ ਆ ਗਿਆ ਅਤੇ ਉਸ ਨਾਲ ਟੱਕਰ ਹੋਣ ਕਰ ਕੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੂੰ ਵਿਆਹੇ ਨੂੰ ਅਜੇ ਸਾਲ ਕੁ ਦਾ ਸਮਾਂ ਹੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ 2 ਮਹੀਨੇ ਦੀ ਧੀ ਵੀ ਹੈ। ਪੁੱਤਰ ਦੀ ਮੌਤ ਨਾਲ ਪਰਿਵਾਰ ਵਿਚ ਸੋਗ ਦੀ ਲਹਿਰ ਹੈ।