ਅੰਮ੍ਰਿਤਪਾਲ ਸਿੰਘ ਵਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਨਹੀਂ ਸੀ ਕੋਈ ਤਜੁਰਬੇਕਾਰ ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਰਮਸਿਸਟ ਵਲੋਂ ਨੌਜਵਾਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਸਿਰਫ਼ ਪੇਟ ਦਰਦ, ਸਿਰ ਦਰਦ ਅਤੇ ਉਲਟੀ ਆਦਿ ਦੀਆਂ ਦਵਾਈਆਂ

There was no experienced doctor in the de-addiction center run by Amritpal Singh

 

ਚੰਡੀਗੜ੍ਹ (ਸ਼ੈਸ਼ਵ ਨਾਗਰਾ, ਵੀਰਪਾਲ ਕੌਰ, ਕਮਲਜੀਤ ਕੌਰ): ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਦਾਅਵਾ ਸੀ ਕਿ ਉਹ ਨੌਜਵਾਨਾਂ ਦੇ ਨਸ਼ੇ ਛੁਡਾ ਕੇ ਉਹਨਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਪਰ ਹੁਣ ਖੁਲਾਸਾ ਇਹ ਹੋਇਆ ਹੈ ਕਿ ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨਾਂ ਨੂੰ ਦਵਾਈ ਦੇਣ ਵਾਲਾ ਕੋਈ ਡਾਕਟਰ ਨਹੀਂ ਸੀ ਸਗੋਂ ਇਕ ਫਾਰਮਸਿਸਟ ਸੀ, ਉਸ ਕੋਲ ਫਾਰਮੈਸੀ ਦੀ ਡਿਗਰੀ ਸੀ। ਇਹ ਫਾਰਮਸਿਸਟ ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨਾਂ ਨੂੰ ਸਿਰਫ਼ ਪੇਟ ਦਰਦ, ਸਿਰ ਦਰਦ ਜਾਂ ਉਲਟੀ ਆਦਿ ਦੀਆਂ ਦਵਾਈਆਂ ਹੀ ਮੁਹੱਈਆ ਕਰਵਾਉਂਦਾ ਸੀ। ਰੋਜ਼ਾਨਾ ਸਪੋਕਸਮੈਨ ਨੇ ਇਸ ਫਾਰਮਸਿਸਟ ਨਾਲ ਗੱਲਬਾਤ ਕੀਤੀ, ਜਿਸ ਦੀ ਪਛਾਣ ਗੁਪਤ ਰੱਖੀ ਗਈ ਹੈ।

ਇਹ ਵੀ ਪੜ੍ਹੋ: ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਕੱਢਿਆ ਗਿਆ

ਇਸ ਫਾਰਮਸਿਸਟ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨਾਲ ਉਸ ਦੀ ਮੁਲਾਕਾਤ ਖਾਲਸਾ ਵਹੀਰ ਦੌਰਾਨ ਹੋਈ ਸੀ। ਜਦੋਂ ਉਸ ਨੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਕਿ ਉਹ ਪਿੰਡ ਵਿਚ ਮੈਡੀਕਲ ਸਟੋਰ ਚਲਾਉਂਦਾ ਹੈ ਤਾਂ ਉਸ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਗਈ ਕਿ ਉਹ ਪਿੰਡ ਜੱਲੂਪੁਰ ਵਿਚ ਨਸ਼ਾ ਛੁਡਾਉਣ ਲਈ ਲਿਆਂਦੇ ਗਏ ਨੌਜਵਾਨਾਂ ਨੂੰ ਦਵਾਈ ਦੇਣ ਦੀ ਜ਼ਿੰਮੇਵਾਰੀ ਸੰਭਾਲੇ। ਉਸ ਨੇ ਅੰਮ੍ਰਿਤਪਾਲ ਸਿੰਘ ਦੇ ਕਹਿਣ ’ਤੇ ਨੌਜਵਾਨਾਂ ਨੂੰ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ।  ਉਸ ਦਾ ਕਹਿਣਾ ਹੈ ਕਿ ਨਸ਼ਾ ਛੁਡਾਊ ਕੇਂਦਰ ਵਲੋਂ ਉਸ ਨੂੰ ਫੋਨ ਉੱਤੇ ਲੋੜੀਦੀਆਂ ਦਵਾਈਆਂ ਬਾਰੇ ਦੱਸਿਆ ਜਾਂਦਾ ਸੀ, ਜਿਸ ਅਨੁਸਾਰ ਉਹ ਦਵਾਈਆਂ ਮੁਹੱਈਆ ਕਰਵਾਉਂਦਾ ਸੀ। ਇਸ ਦੇ ਲਈ ਉਸ ਨੂੰ ਸਮੇਂ ਸਿਰ ਵਿਕਰਮ ਨਾਂਅ ਦੇ ਵਿਅਕਤੀ ਵਲੋਂ ਪੈਸੇ ਵੀ ਦਿੱਤੇ ਜਾਂਦੇ ਸੀ।    

ਇਹ ਵੀ ਪੜ੍ਹੋ: 'ਮਨੀ ਕੀ ਬਾਤ' ਪ੍ਰੋਗਰਾਮ ਸੰਚਾਰ ਦਾ ਮਹੱਤਵਪੂਰਨ ਮਾਧਿਅਮ ਹੈ ਜਿਸ ਰਾਹੀਂ PM ਆਮ ਜਨਤਾ ਨਾਲ ਜੁੜਦੇ ਹਨ: ਆਮਿਰ ਖ਼ਾਨ  

28 ਸਾਲਾ ਫਾਰਮਸਿਸਟ ਦਾ ਕਹਿਣਾ ਹੈ ਕਿ ਨਸ਼ਾ ਛੁਡਾਊ ਕੇਂਦਰ ਵਿਚ ਕੋਈ ਵੀ ਤਜੁਰਬੇਕਾਰ ਡਾਕਟਰ ਨਹੀਂ ਸੀ, ਜੋ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਦਵਾਈ ਮੁਹੱਈਆ ਕਰਵਾ ਸਕੇ। ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੋਈ ਦਵਾਈ ਨਹੀਂ ਦਿੱਤੀ ਜਾ ਰਹੀ ਸੀ। ਫਾਰਮਸਿਸਟ ਨੇ ਦੱਸਿਆ ਕਿ ਕੁਝ ਦਿਨ ਉੱਥੇ ਇਕ ਆਯੂਰਵੈਦਿਕ ਡਾਕਟਰ ਵੀ ਆਇਆ ਸੀ ਪਰ ਉੱਥੇ ਕੋਈ ਪੱਕਾ ਡਾਕਟਰ ਨਹੀਂ ਸੀ। ਉਸ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿਚ ਇਕ ਹੋਰ ਨੌਜਵਾਨ (ਜੋ ਇਕ  ਫਾਰਮਸਿਸਟ ਹੈ ਅਤੇ ਬਾਅਦ ਵਿਚ ਨਸ਼ੇ ਦਾ ਆਦੀ ਹੋ ਗਿਆ) ਭਰਤੀ ਸੀ, ਜਦੋਂ ਕਿਸੇ ਨੂੰ ਦਵਾਈ ਦੀ ਲੋੜ ਹੁੰਦੀ ਤਾਂ ਉਹ ਦੱਸ ਦਿੰਦਾ ਸੀ ਕਿ ਇਹ ਕਿਹੜੀ ਦਵਾਈ ਲੈਣੀ ਹੈ।

ਇਹ ਵੀ ਪੜ੍ਹੋ: ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ FIR ਤੋਂ ਪਹਿਲਾਂ ਮੁੱਢਲੀ ਜਾਂਚ ਦੀ ਲੋੜ: ਦਿੱਲੀ ਪੁਲਿਸ  

ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਕੋਈ ਸਹੀ ਦਵਾਈ ਨਹੀਂ ਦਿੱਤੀ ਜਾਂਦੀ ਸੀ ਅਤੇ ਨਾ ਹੀ ਉੱਤੇ ਨਸ਼ਾ ਛੁਡਾਊ ਕੇਂਦਰ ਵਾਂਗ ਕੋਈ ਪ੍ਰਬੰਧ ਸੀ। ਜਿਹੜੇ ਲੋਕ ਗੁਰੂ ਨਾਲ ਜੁੜ ਜਾਂਦੇ ਸੀ, ਉਹ ਨਸ਼ੇ ਛੱਡ ਦਿੰਦੇ ਸੀ ਬਾਕੀ ਵਾਪਸ ਚਲੇ ਜਾਂਦੇ ਸਨ। ਨਸ਼ਾ ਛੁਡਾਊ ਕੇਂਦਰ ਦੇ ਅੰਦਰੂਨੀ ਹਾਲਾਤਾਂ ਬਾਰੇ ਫਾਰਮਸਿਸਟ ਨੇ ਦੱਸਿਆ ਕਿ ਉੱਥੇ ਹੇਠਲੇ ਪੱਧਰ ’ਤੇ ਕੰਮ ਕਰਦੇ ਸਿੰਘ ਆਪਸ ਵਿਚ ਲੜਦੇ ਰਹਿੰਦੇ ਸੀ, ਜਿਸ ਤੋਂ ਬਾਅਦ ਉਸ ਨੇ ਪਿੱਛੇ ਹਟਣ ਦਾ ਮਨ ਬਣਾ ਲਿਆ। ਅਜਨਾਲਾ ਕਾਂਡ ਵਾਪਰਨ ਤੋਂ ਕਰੀਬ 10 ਦਿਨ ਪਹਿਲਾਂ ਉਸ ਨੇ ਨਸ਼ਾ ਛੁਡਾਊ ਕੇਂਦਰ ਜਾਣਾ ਬੰਦ ਕਰ ਦਿੱਤਾ ਸੀ। ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਖੁਦ 1984 ਦਾ ਦੌਰ ਹੰਢਾਇਆ ਹੈ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਪਿੱਛੇ ਹਟਣ ਦੀ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ: ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਵੈਨ ਨੂੰ ਲੱਗੀ ਭਿਆਨਕ ਅੱਗ, ਬੱਸ 'ਚ ਸਵਾਰ ਸਨ 25 ਬੱਚੇ

ਨੌਜਵਾਨ ਨੇ ਦੱਸਿਆ ਕਿ ਜਦੋਂ ਅੰਮ੍ਰਤਪਾਲ ਦੀ ਦਸਤਾਰਬੰਦੀ ਹੋਈ ਸੀ ਉਸ ਨੇ ਉਸ ਤੋਂ ਕੁੱਝ ਸਮਾਂ ਪਹਿਲਾਂ ਹੀ ਅੰਮ੍ਰਿਤ ਛਕ ਲਿਆ ਸੀ। ਨੌਜਵਾਨ ਨੇ ਦੱਸਿਆ ਕਿ ਇਕ ਵਾਰ ਇਕ ਸਿੰਘ ਤੋਂ ਤੰਬਾਕੂ ਫਰਿਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਇਹ ਗਲਤ ਹੈ ਕਿਉਂਕਿ ਜਿਸ ਦਾ ਅੰਮ੍ਰਿਤ ਛਕਿਆ ਹੋਇਆ ਹੈ ਉਸ ਨੂੰ ਤਾਂ ਨਸ਼ਾ ਕਰਨਾ ਨਹੀਂ ਚਾਹੀਦਾ ਇਸ ਤੋਂ ਚੰਗਾ ਤਾਂ ਉਸ ਨੂੰ ਮਰ ਜਾਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਸਿੰਘ ਕੋਲੋਂ ਨਸ਼ਾ ਫੜਿਆ ਗਿਆ ਤਾਂ ਉਸ ਸਿੰਘ ਨੂੰ ਅੰਮ੍ਰਿਤਪਾਲ ਨੇ ਆਪ ਕੁੱਟਿਆ ਸੀ ਤੇ ਕਿਹਾ ਸੀ ਕਿ ਜੇ ਸਾਡੇ ਕੋਲੋਂ ਅਪਣੇ ਕੋਲੋਂ ਹੀ ਨਸਾ ਮਿਲਣ ਲੱਗ ਪਿਆ ਤਾਂ ਅਸੀਂ ਲੋਕਾਂ ਨੂੰ ਕੀ ਸਿੱਖਿਆ ਦੇਵਾਂਗੇ ਕਿ ਸਾਡੇ ਕੋਲ ਨਸ਼ਾ ਛੱਡਣ ਆਓ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਉਸ ਸਕਿਊਰਟੀ ਵਾਲੇ ਨੂੰ ਉੱਥੋਂ  ਕੱਢ ਦਿੱਤਾ ਅਤੇ ਉਸ ਦੀ ਜਗ੍ਹਾ ਹੋਰ ਬੰਦੇ ਸਕਿਊਰਟੀ ਦਾ ਕੰਮ ਦੇਖਣ ਲੱਗ ਪਏ। ਨੌਜਵਾਨ ਨੇ ਦੱਸਿਆ ਕਿ ਜੋ ਬੰਦੇ ਉੱਥੇ ਰਹਿੰਦੇ ਸੀ ਉਹ ਕਦੇ-ਕਦੇ ਬੈਠਣ ਉੱਠਣ ਪਿੱਛ ਲੜ ਪੈਂਦੇ ਸੀ ਤੇ ਜਦੋਂ ਇਹ ਗੱਲ ਅੰਮ੍ਰਿਤਪਾਲ ਨੂੰ ਪਤਾ ਲੱਗਦੀ ਸੀ ਤਾਂ ਉਹ ਉਹਨਾਂ ਨੂੰ ਇਕ-ਦੋ ਥੱਪੜ ਵੀ ਲਗਾ ਦਿੰਦਾ ਸੀ ਤੇ ਸਮਝਾਉਂਦਾ ਸੀ।

ਇਹ ਵੀ ਪੜ੍ਹੋ: ਦਿੱਲੀ ਦੇ ਸਕੂਲ 'ਚ ਬੰਬ ਦੀ ਧਮਕੀ, ਪੁਲਿਸ ਨੇ ਕਿਹਾ- ਕੋਈ ਸ਼ੱਕੀ ਵਸਤੂ ਨਹੀਂ ਮਿਲੀ

ਨੌਜਵਾਨ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੂੰ ਜ਼ਿਆਦਾ ਨਸ਼ੇ ਦੀ ਤੋੜ ਲੱਗਦੀ ਸੀ ਉਹ ਉਹਨਾਂ ਨੂੰ ਸਲਾਹ ਦਿੰਦਾ ਸੀ ਕਿ ਉਹ ਠੰਡੇ ਪਾਣੀ ਨਾਲ ਹੱਥ ਪੈਰ ਥੋ ਲੈਣ ਜਾਂ ਇਸ਼ਨਾਨ ਕਰ ਲੈਣ ਪਰ ਉਸ ਨੇ ਅੰਮ੍ਰਿਤਪਾਲ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਨਸ਼ਾ ਛਡਾਉਣ ਲਈ ਨੌਜਵਾਨਾਂ ਨੂੰ ਇਕ ਤਜ਼ੁਰਬੇਕਾਰ ਡਾਕਟਰ ਦੀ ਲੋੜ ਹੋਵੇਗੀ ਤਾਂ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਇਹਨਾਂ ਲਈ ਹੋਰ ਡਾਕਟਰ ਵੀ ਲੈ ਕੇ ਆਉਣਗੇ ਪਰ ਹਜੇ ਉਹਨਾਂ ਨੇ ਕੰਮ ਸ਼ੁਰੂ ਹੀ ਕੀਤਾ ਹੈ ਤਾਂ ਕਰ ਕੇ ਹਜੇ ਥੋੜ੍ਹਾ ਸਮਾਂ ਲੱਗੇਗਾ। ਨੌਜਵਾਨ ਨੇ ਦੱਸਿਆ ਕਿ ਉਹ ਨੌਜਵਾਨਾਂ ਲਈ ਇਕ ਹੋਰ ਇਮਾਰਤ ਵੀ ਤਿਆਰ ਕਰ ਰਹੇ ਸਨ।

ਨੌਜਵਾਨ ਨੇ ਦੱਸਿਆ ਕਿ ਅੰਮ੍ਰਿਤਪਾਲ ਨੌਜਵਾਨਾਂ ਨੂੰ ਬਾਣੀ ਪੜ੍ਹਨ ਲਈ ਵੀ ਕਹਿੰਦਾ ਸੀ ਤੇ ਕਦੇ-ਕਦੇ ਉਹ ਆਪ ਵੀ ਉਹਨਾਂ ਦੇ ਕੋਲ ਬੈਠ ਜਾਂਦਾ ਸੀ ਤੇ ਆਪ ਬਾਣੀ ਪੜ੍ਹਦਾ ਸੀ ਤੇ ਜਿੰਨਾ ਨੂੰ ਨਹੀਂ ਪੜ੍ਹਨੀ ਆਉਂਦੀ ਸੀ ਉਹਨਾਂ ਨੂੰ ਅੰਮ੍ਰਿਤਪਾਲ ਬਾਣੀ ਸੁਣਨ ਲਈ ਕਹਿੰਦਾ ਸੀ। ਨੌਜਵਾਨ ਨੇ ਦੱਸਿਆ ਕਿ ਜਿਹੜੇ ਨੌਜਵਾਨ ਨਸ਼ਾ ਛੱਡਣ ਲਈ ਆਉਂਦੇ ਸੀ ਅੰਮ੍ਰਿਤਪਾਲ ਉਹਨਾਂ ਨੂੰ ਇਹ ਕਹਿ ਕੇ ਹੀ ਪ੍ਰੇਰਿਤ ਕਰਦਾ ਸੀ ਕਿ ਉਹਨਾਂ ਨੇ ਨਸ਼ਾ ਕਰ ਕੇ ਘਰ ਦਾ ਉਜਾੜਾ ਕਰ ਕੇ ਤਾਂ ਦੇਖ ਲਿਆ ਪਰ ਹੁਣ ਘੁਰੂ ਦੇ ਲੜ ਲੱਗ ਕੇ ਦੇਖੋ। ਇਸ ਦੇ ਨਾਲ ਹੀ ਜਦੋਂ ਨੌਜਵਾਨ ਨੂੰ ਇਹ ਪੁੱਛਿਆ ਗਿਆ ਕਿ ਕੀ ਉੱਥੇ ਖਾਲਿਸਤਾਨ ਨੂੰ ਲੈ ਕੇ ਵੀ ਕੋਈ ਗੱਲਬਾਤ ਹੁੰਦੀ ਸੀ ਤਾਂ ਉਸ ਨੇ ਕਿਹਾ ਕਿ ਡੇਰੇ ਵਿਚ ਸਿਰਫ਼ ਨਸ਼ਾ ਛੱਡਣ ਦੀਆਂ ਤੇ ਗੁਰੂ ਦੇ ਲੜ ਲੱਗਣ ਦੀਆਂ ਹੀ ਗੱਲਾਂ ਹੁੰਦੀਆਂ ਸਨ।