ਸਿੱਧੂ ਨੇ ਟਵੀਟ ਕਰ ਕੇ ਕੈਪਟਨ 'ਤੇ ਵਿੰਨ੍ਹਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ...

Navjot Singh Sidhu tweet poem and target Capt Amarinder Singh

ਚੰਡੀਗੜ੍ਹ : ਪੰਜਾਬ ਦੀ ਕਾਂਗਰਸ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਦੇਸ਼ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਨਿਸ਼ਾਨੇ 'ਤੇ ਹਨ। ਕਾਂਗਰਸ ਦੀ ਚੋਣ ਮੁਹਿੰਮ 'ਚ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚੋਂ 8 ਸੀਟਾਂ ਜਿੱਤ ਕੇ ਆਪਣਾ ਰੁਤਬਾ ਹੋਰ ਉੱਚਾ ਕਰ ਲਿਆ ਹੈ। ਕੈਪਟਨ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਸਿੱਧੂ ਦੇ ਪੋਰਟਫ਼ੋਲੀਓ 'ਚ ਬਦਲਾਅ ਕੀਤਾ ਜਾਵੇ। ਕੈਪਟਨ ਦੀ ਇਸ ਮੰਗ ਤੋਂ ਸਿੱਧੂ ਕਾਫ਼ੀ ਨਾਰਾਜ਼ ਹਨ।

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿਟਰ ਪੇਜ਼ 'ਤੇ ਅੱਲਾਮਾ ਇਕਬਾਲ ਦੀ ਇਕ ਕਵਿਤਾ ਟਵੀਟ ਕੀਤੀ।  ਇਸ ਦੇ ਬੋਲ ਹਨ - "ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ...!" ਇਸ ਕਵਿਤਾ ਰਾਹੀਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਅਤੇ ਆਪਣੀ ਹਾਲਤ ਨੂੰ ਇਸ ਕਵਿਤਾ ਰਾਹੀਂ ਬਿਆਨ ਕੀਤਾ। 

ਕਵਿਤਾ ਦੀਆਂ ਇਨ੍ਹਾਂ ਸਤਰਾਂ ਜ਼ਰੀਏ ਸਿੱਧੂ ਕੀ ਕਹਿਣਾ ਚਾਹੁੰਦੇ ਹਨ, ਇਹ ਤਾਂ ਉਹ ਖ਼ੁਦ ਹੀ ਜਾਣਦੇ ਹਨ, ਪਰ ਸਿਆਸੀ ਗਲਿਆਰਿਆਂ ਵਿਚ ਇਸ ਦੇ ਵੱਖੋ-ਵੱਖਰੇ ਮਾਅਨੇ ਜ਼ਰੂਰ ਕੱਢੇ ਜਾ ਰਹੇ ਹਨ। ਸਿਆਸੀ ਮਾਹਿਰ ਕਹਿੰਦੇ ਹਨ ਕਿ ਸਿੱਧੂ ਆਪਣੇ ਲਈ ਕੋਈ ਨਵਾਂ ਰਾਹ ਲੱਭ ਰਹੇ ਹਨ ਤਾਂ ਕੋਈ ਇਸ ਨੂੰ ਸਿੱਧੇ ਕੈਪਟਨ 'ਤੇ ਹਮਲੇ ਵਜੋਂ ਵੇਖ ਰਿਹਾ ਹੈ।