ਪੰਜਾਬ 'ਚ ਕਰੋਨਾ ਨੇ ਫਿਰ ਫੜੀ ਰਫ਼ਤਾਰ, ਇਕ ਦਿਨ 'ਚ 25 ਨਵੇਂ ਮਾਮਲੇ ਹੋਏ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਦਿਨ ਤੋਂ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਤੇ ਥੋੜੀ ਰੋਕ ਲੱਗੀ ਸੀ, ਪਰ ਹੁਣ ਇਕ ਵਾਰ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਣ ਲੱਗਾ ਹੈ।

Covid 19

ਪਿਛਲੇ ਕੁਝ ਦਿਨ ਤੋਂ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਤੇ ਥੋੜੀ ਰੋਕ ਲੱਗੀ ਸੀ, ਪਰ ਹੁਣ ਇਕ ਵਾਰ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਣ ਲੱਗਾ ਹੈ। ਅੱਜ ਪੰਜਾਬ ਵਿਚ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨੇ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਨੂੰ ਮੁਸ਼ਕਿਲਾਂ ਵਿਚ ਵਾਧਾ ਕੀਤਾ ਹੈ। ਦੱਸ ਦੱਈਏ ਕਿ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਂਣ ਨਾਲ ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 2106  ਹੋ ਗਈ ਹੈ।

ਪਰ ਇਸ ਵਿਚ ਰਾਹਤ ਦੀ ਖ਼ਬਰ ਇਹ ਹੈ  ਕਿ ਇਸ ਵਿਚੋਂ ਕੇਵਲ 148 ਕੇਸ ਹੀ ਐਕਟਿਵ ਹਨ ਅਤੇ 1918 ਮਰੀਜ਼ਾਂ ਨੇ ਕਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ। ਅੱਜ ਅੰਮ੍ਰਿਤਸਰ 'ਚ ਦੋ, ਪਠਾਨਕੋਟ 'ਚ ਪੰਜ, ਜਲੰਧਰ 'ਚ ਦੱਸ, ਹੁਸ਼ਿਆਰਪੁਰ 'ਚ, ਚਾਰ, ਫਰੀਦਕੋਟ 'ਚ ਇੱਕ, ਲੁਧਿਆਣਾ 'ਚ ਦੋ

ਅਤੇ ਐਸਬੀਐਸ ਨਗਰ 'ਚ ਇੱਕ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ। ਅੱਜ 5 ਵਿਅਕਤੀ ਸਿਹਤਯਾਬ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਜਲੰਧਰ, ਇੱਕ ਪਟਿਆਲਾ ਅਤੇ ਇੱਕ ਫਰੀਦਕੋਟ 'ਚ ਸਿਹਤਯਾਬ ਹੋਇਆ ਹੈ।

ਦੱਸ ਦੱਈਏ ਕਿ ਸੂਬੇ ਵਿਚ ਹਾਲੇ ਤੱਕ 69,818 ਲੋਕਾਂ ਦਾ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 2106 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ ਅਤੇ ਇਸ ਤੋਂ ਇਲਾਵਾ 3552 ਲੋਕਾਂ ਦੀ ਰਿਪੋਰਟ ਆਉਂਣ ਹਾਲੇ ਬਾਕੀ ਹੈ।