ਪਾਕਿਸਤਾਨ 'ਚ ਫਸੇ 748 ਭਾਰਤੀਆਂ 'ਚੋਂ 204 ਨਾਗਿਰਕ ਵਾਪਸ ਵਤਨ ਪੁੱਜੇ
ਕੋਰੋਨਾ ਦੀ ਘਾਤਕ ਬਿਮਾਰੀ ਕਾਰਨ ਪਾਕਿਸਤਾਨ 'ਚ ਫਸੇ 748 ਭਾਰਤੀਆਂ 'ਚੋਂ 204 ਨਾਗਰਿਕ ਵਤਨ ਅਟਾਰੀ ਵਾਹਗਾ ਸਰਹੱਦ ਰਸਤੇ ਪਰਤ ਆਏ ਹਨ। ਬਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕੋਰੋਨਾ ਦੀ ਘਾਤਕ ਬਿਮਾਰੀ ਕਾਰਨ ਪਾਕਿਸਤਾਨ 'ਚ ਫਸੇ 748 ਭਾਰਤੀਆਂ 'ਚੋਂ 204 ਨਾਗਰਿਕ ਵਤਨ ਅਟਾਰੀ ਵਾਹਗਾ ਸਰਹੱਦ ਰਸਤੇ ਪਰਤ ਆਏ ਹਨ। ਬਾਕੀ ਦੇ ਭਾਰਤੀ ਵੀ ਪੜਾਅ ਵਾਰ 26-27 ਜੂਨ ਨੂੰ ਪਰਤ ਆਉਣਗੇ। ਪਕਿਸਤਾਨੀ ਸਰਕਾਰ ਵਲੋਂ ਲਏ ਗਏ ਇਸ ਫ਼ੈਸਲੇ ਦਾ ਵਤਨ ਪੁੱਜੇ ਭਾਰਤੀਆਂ ਨਾਗਰਿਕਾਂ ਧਨਵਾਦ ਕੀਤਾ ਹੈ।
ਬੀਤੇ ਦਿਨ ਪਹੁੰਚਿਆ ਪਹਿਲਾਂ ਬੈਚ ਜੰਮੂ ਕਸ਼ਮੀਰ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਲੈਣ ਜੇ ਐਡ ਕੇ ਦੀਆਂ ਸਰਕਾਰੀ ਬੱਸਾਂ ਲੈਣ ਪੁੱਜੀਆਂ ਸਨ। ਇਨ੍ਹਾਂ ਸਾਰਿਆਂ ਦਾ ਮੈਡੀਕਲ ਕਰੋਨਾ ਇਮੇਗ੍ਰੇਸ਼ਨ ਤੇ ਕਸਟਮ ਦੀਆਂ ਸਮੂਹ ਕਾਰਵਾਈਆਂ ਕਰਨ ਬਾਅਦ ਲਖਣਪੁਰ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ।
ਇਹ ਇਥੇ ਕਾਬਲੇਗੌਰ ਹੈ ਕਿ ਇਸਲਾਮਾਬਦ ਸਥਿਤ ਭਾਰਤੀ ਕਮਿਸ਼ਨ ਦੇ ਅਧਿਕਾਰੀਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਜ਼ੋਰ ਦਿਤਾ ਸੀ ਕਿ ਉਹ ਕੋਰੋਨਾ ਕਾਰਨ ਫਸੇ ਭਾਰਤੀਆਂ ਨੂੰ ਵਾਪਸ ਭੇਜਣ ਲਈ , ਇਸ ਸਬੰਧੀ ਕਾਰਵਾਈ ਕਰੇ। ਪਹਿਲਾਂ ਇਸ ਸਬੰਧੀ 23 ਜੂਨ ਨਿਸ਼ਚਤ ਕੀਤੀ ਗਈ ਸੀ ਪਰ ਪਾਕਿ ਹਕਮੂਤ ਨੇ ਫ਼ੈਸਲਾ ਕੀਤਾ ਕਿ ਇਨਾ ਭਾਰਤੀਆਂ ਨੂੰ 25-26-27 ਜੂਨ ਨੂੰ ਭੇਜਿਆਂ ਜਾਵੇਗਾ।