ਮੁੱਖ ਸਕੱਤਰ ਦੇ ਅਹੁਦੇ ਤੋਂ ਕਰਨ ਅਵਤਾਰ ਦੀ ਛੁੱਟੀ, ਵਿਨੀ ਮਹਾਜਨ ਸੰਭਾਲਣਗੇ ਅਹੁਦਾ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਕਰਨ ਅਵਤਾਰ ਸਿੰਘ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸ਼ਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਵਿਭਾਗ ਸੰਭਾਲਣਗੇ। 

Vinni Mahajan

ਚੰਡੀਗੜ੍ਹ - ਪੰਜਾਬ ਸਰਕਾਰ ਨੇ ਨਵੇਂ ਮੁੱਖ ਸਕੱਤਰ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਦੇ ਨਵੇਂ ਮੁੱਖ ਸਕੱਤਰ ਆਈਏਐੱਸ ਵਿੰਨੀ ਮਹਾਜਨ ਨੂੰ ਐਲਾਨਿਆ ਗਿਆ ਹੈ। ਵਿਨੀ ਮਹਾਜਨ ਨੂੰ ਕਰਨ ਅਵਤਾਰ ਦੀ ਥਾਂ ਲੈਣਗੇ। ਦੱਸਣਯੋਗ ਹੈ ਕਿ ਵਿੰਨੀ ਮਹਾਜਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ। ਵਿੰਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਹੈ।

ਦੇਸ਼ ਵਿਚ ਪਹਿਲੀ ਵਾਰ ਅਜਿਹਾ ਹੋਇਆ ਕਿ ਪਤਨੀ ਮੁੱਖ ਸਕੱਤਰ ਤੇ ਪਤੀ ਪੁਲਿਸ ਮੁਖੀ ਹੋਵੇ। ਦੱਸ ਦਈਏ ਕਿ ਹੁਣ ਕਰਨ ਅਵਤਾਰ ਸਿੰਘ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸ਼ਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਵਿਭਾਗ ਸੰਭਾਲਣਗੇ।