ਫਿਲੌਰ 'ਚ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਦੋ ਨੌਜਵਾਨਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਨੌਜਵਾਨ ਗੰਭੀਰ ਰੂਪ ਵਿੱਚ ਹੋਏ ਜ਼ਖ਼ਮੀ

Terrible accident in Phillaur

ਜਲੰਧਰ  ਨਿਸ਼ਾ ਸ਼ਰਮਾ) ਫਿਲੌਰ ਦੇ ਲਾਗਲੇ ਪਿੰਡ ਰੂਪੋਵਾਲ ਦੇ ਨਜ਼ਦੀਕ ਮੋਟਰਸਾਈਕਲਾਂ ਦੀ ਆਪਸ ਵਿਚ ਭਿਆਨਕ ਟੱਕਰ (Terrible accident in Phillaur) ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ 2 ਨੌਜਵਾਨਾਂ ਦੀ ਮੌਕੇ 'ਤੇ ਹੀ  ਮੌਤ ਹੋ ਗਈ ਅਤੇ 3 ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜਿਨ੍ਹਾਂ ਨੂੰ ਐਂਬੂਲੈਂਸ ਦੇ ਜਰੀਏ ਇਲਾਜ਼ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਹਿਚਾਣ ਅਜੈ ਕੁਮਾਰ (21) ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਜੋਹਲਾਂ, ਸੁਚੇਤ ਕੁਮਾਰ (21) ਵਾਸੀ ਪਿੰਡ ਜੋਹਲਾਂ ਅਤੇ ਬੌਬੀ (18) ਪੁੱਤਰ ਬਲਵੰਤ ਰਾਮ ਵਾਸੀ ਪਿੰਡ ਗੰਨਾ ਪਿੰਡ ਵਜੋਂ ਹੋਈ ਹੈ। 

 

ਹੋਰ ਪੜ੍ਹੋਕਾਰ ਪਾਰਕਿੰਗ ਨੂੰ ਲੈ ਕੇ ਪੁਲਿਸ ਨਾਲ ਉਲਝਿਆ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬੋਬੀ ਆਪਣੇ 2 ਦੋਸਤਾਂ ਨਾਲ ਪਿੰਡ ਰੂਪੋਵਾਲ ਲਾਗੇ ਕ੍ਰਿਕਟ ਖੇਡ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਕਿ ਦੂਸਰੇ ਪਾਸੇ ਪਿੰਡ ਰੂਪੋਵਾਲ ਵਿਖੇ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆ ਰਹੇ ਅਜੈ ਅਤੇ ਸੁਚੇਤ ਮੋਟਰਸਾਈਕਲ ਤੇ ਸਵਾਰ ਸਨ ਦੀ ਆਪਸ ਵਿਚ (Terrible accident in Phillaur) ਟੱਕਰ ਹੋ ਗਈ।

ਹੋਰ ਪੜ੍ਹੋ: ਕੋਲੰਬੀਆ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ 'ਤੇ ਹੋਇਆ ਹਮਲਾ

ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਮੋਟਰਸਾਈਕਲ ਦੂਸਰੇ ਮੋਟਰਸਾਈਕਲ ਨੂੰ ਘੜੀਸ ਕੇ ਦੂਰ (Terrible accident in Phillaur) ਲੈ ਗਿਆ। ਜਿਸ ਕਾਰਨ ਗੰਨਾ ਪਿੰਡ ਵਾਸੀ ਬੋਬੀ ਦਾ ਮੋਟਰਸਾਈਕਲ ਸਿੱਧਾ ਜਾ ਕੇ ਇੱਕ ਦਰੱਖਤ ਦੇ ਆਲੇ-ਦੁਆਲੇ ਬਣੇ ਸੀਮੈਂਟ ਦੇ ਥੜ੍ਹੇ ਨਾਲ ਟਕਰਾ ਗਿਆ।

ਹੋਰ ਪੜ੍ਹੋ: ਦੋ ਦੋਸਤਾਂ ਨੇ 9 ਸਾਲ ਪਹਿਲਾਂ 25 ਗਾਵਾਂ ਨਾਲ ਸ਼ੁਰੂ ਕੀਤਾ ਕਾਰੋਬਾਰ, ਅੱਜ ਹੋ ਰਹੀ ਕਰੋੜਾਂ ਦੀ ਕਮਾਈ

ਜਿਸ ਕਾਰਨ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਇਲਾਜ਼ ਕਰ ਰਹੇ ਸਿਵਲ ਹਸਪਤਾਲ ਫਿਲੌਰ ਦੇ ਡਾਕਟਰ ਉਪਿੰਦਰ ਨੇ ਦੱਸਿਆ ਕਿ ਅਜੇ ਅਤੇ ਬੋਬੀ ਦੀਆਂ ਲੱਤਾਂ ਵਿਚ ਫੈਕਚਰ ਅਤੇ ਸਰੀਰ ਤੇ ਮਾਮੂਲੀ ਸੱਟਾਂ ਵੱਜੀਆਂ ਹਨ।