ਰਿਸ਼ਤੇ ਹੋਏ ਤਾਰ-ਤਾਰ! 55 ਸਾਲਾ ਤਾਏ ਨੇ ਬਣਾਇਆ 3 ਸਾਲਾ ਭਤੀਜੀ ਨੂੰ ਹਵਸ ਦਾ ਸ਼ਿਕਾਰ 

ਏਜੰਸੀ

ਖ਼ਬਰਾਂ, ਪੰਜਾਬ

ਪ੍ਰਵਾਰਕ ਮੈਂਬਰਾਂ ਦੀ ਗ਼ੈਰ-ਮੌਜੂਦਗੀ ਵਿਚ ਕੀਤਾ ਜਿਸਮਾਨੀ ਸ਼ੋਸ਼ਣ 

representational Image

ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ 
ਖਮਾਣੋਂ :
ਕਈ ਵਾਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਪੜ੍ਹ ਕੇ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਹਨ। ਅਜਿਹੀ ਹੀ ਇਕ ਘਟਨਾ ਖੇੜੀ ਨੌਧ ਸਿੰਘ ਥਾਣੇ ਅਧੀਨ ਪੈਂਦੇ ਇਕ ਪਿੰਡ ਵਿਚ ਵਾਪਰੀ ਹੈ ਜਿਸ ਨੇ ਰਿਸ਼ਤੇ ਤਾਰ-ਤਾਰ ਕਰ ਦਿਤੇ ਹਨ। 

ਇਹ ਵੀ ਪੜ੍ਹੋ : ਦਿਆਲੂ ਲੁਟੇਰੇ! ਜੋੜੇ ਨੂੰ ਲੁੱਟਣ ਵਕਤ ਮਿਲੇ ਮਹਿਜ਼ 20 ਰੁਪਏ ਤਾਂ ਪੱਲਿਉਂ 100 ਰੁਪਏ ਦੇ ਕੇ ਹੋਏ ਫ਼ਰਾਰ

ਮਿਲੀ ਜਾਣਕਾਰੀ ਅਨੁਸਾਰ ਇਥੇ ਇਕ ਵਡੇਰੀ ਉਮਰ ਦੇ ਆਦਮੀ ਵਲੋਂ ਆਪਣੀ ਹੀ ਸਕੀ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਮੁਲਜ਼ਮ ਦੀ ਉਮਰ ਕਰੀਬ 55 ਵਰ੍ਹੇ ਦੱਸੀ ਜਾ ਰਹੀ ਹੈ ਜਦਕਿ ਪੀੜਤ ਬੱਚੀ ਮਹਿਜ਼ ਤਿੰਨ ਸਾਲ ਦੀ ਹੈ। ਪੀੜਤ ਬੱਚੀ ਦੀ ਮਾਂ ਵਲੋਂ ਪੁਲਿਸ ਨੂੰ ਇਸ ਬਾਰੇ ਦਰਜ ਕਰਵਾਈ ਸ਼ਿਕਾਇਤ ਵਿਚ ਦਸਿਆ ਕਿ ਮੁਲਜ਼ਮ ਤਾਏ ਨੇ ਪ੍ਰਵਾਰਕ ਮੈਂਬਰਾਂ ਦੀ ਗ਼ੈਰ-ਮੌਜੂਦਗੀ ਵਿਚ ਬੱਚੀ ਦਾ ਜਿਸਮਾਨੀ ਸ਼ੋਸ਼ਣ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਮਾਨਸੂਨ ਦੀ ਦਸਤਕ, ਤਾਪਮਾਨ ਵਿਚ ਆਈ 3.3 ਡਿਗਰੀ ਸੈਲਸੀਅਸ ਦੀ ਗਿਰਾਵਟ

ਉਧਰ ਪੀੜਤ ਦੀ ਮਾਂ ਦੇ ਬਿਆਨਾਂ 'ਤੇ ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਅਦਾਲਤ ਨੇ ਉਸ ਨੂੰ ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।