Ludhiana 'ਚ Corona ਨਾਲ ਮਰੇ ਨੌਜਵਾਨ ਦੇ ਸਸਕਾਰ ਦਾ ਖ਼ੌਫ਼ਨਾਕ ਵੀਡੀਓ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ...

Corona Virus Corona Patient Ludhiana Punjab Police India

ਲੁਧਿਆਣਾ: ਦੁਨੀਆਭਰ ਵਿਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਨੇ ਹੁਣ ਨੌਜਵਾਨਾਂ ਨੂੰ ਅਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਦੇ ਦੁਗਰੀ ਵਿਚ ਕੋਰੋਨਾ ਵਾਇਰਸ ਕਾਰਨ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦੇ ਸਸਕਾਰ ਦਾ ਖੌਫਨਾਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੁਧਿਆਣਾ ਦੇ ਦੁਗਰੀ ਸਥਿਰ ਸ਼ਮਸ਼ਾਨ ਘਾਟ ਵਿਚ ਕੋਰੋਨਾ ਪੀੜਤ ਨੌਜਵਾਨ ਦਾ ਗੈਸ ਵਾਲੀ ਭੱਠੀ ਰਾਹੀਂ ਸਸਕਾਰ ਕੀਤਾ ਗਿਆ।

ਇਸ ਦੌਰਾਨ ਮ੍ਰਿਤਕ ਦੇ ਕੁੱਝ ਰਿਸ਼ਤੇਦਾਰ ਵੀ ਉੱਥੇ ਮੌਜੂਦ ਸਨ ਜਿਹਨਾਂ ਨੇ ਪੀਪੀਈ ਕਿੱਟਾਂ ਪਾਈਆਂ ਗਈਆਂ ਹਨ। ਉੱਥੇ ਹੀ ਮੌਜੂਦ ਪੁਲਿਸ ਵਲੰਟੀਅਰ ਨੇ ਦਸਿਆ ਕਿ 26 ਸਾਲਾ ਨੌਜਵਾਨ ਜੋ ਕਿ ਕੋਰੋਨਾ ਪੀੜਤ ਸੀ। ਉਸ ਦੀ ਮੌਤ ਹੋ ਚੁੱਕੀ ਹੈ। ਅੱਜ ਹੀ ਦਿਨ ਉਹਨਾਂ ਦਾ ਜਨਮ ਦਿਨ ਵੀ ਸੀ। ਜੇ ਇਸ ਦੀ ਮਾਰ ਨੌਜਵਾਨਾਂ ਤੇ ਪੈਣੀ ਸ਼ੁਰੂ ਹੋ ਗਈ ਤਾਂ ਇਹ ਸਾਡੀ ਬਹੁਤ ਵੱਡੀ ਹਾਰ ਹੋਵੇਗੀ।

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਕੋਵਿਡ-19 ਦੇ 1,075 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇੱਥੇ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 1.30 ਲੱਖ ਤੋਂ ਵੱਧ ਹੋ ਗਏ, ਜਦੋਂ ਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 3,827 ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ, ਪਿਛਲੇ 24 ਘੰਟਿਆਂ 'ਚ ਬੀਮਾਰੀ ਨਾਲ 21 ਲੋਕਾਂ ਦੀ ਮੌਤ ਹੋਈ ਹੈ।

ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,827 ਹੋ ਗਈ ਹੈ ਅਤੇ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 1,30,606 ਹੋ ਗਈ ਹੈ। 11 ਤੋਂ 19 ਜੁਲਾਈ ਤੱਕ ਲਗਾਤਾਰ 1,000 ਤੋਂ 2,000 ਦਰਮਿਆਨ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। 19 ਜੁਲਾਈ ਨੂੰ 1,211 ਮਾਮਲੇ ਸਾਹਮਣੇ ਆਏ ਸਨ। 20 ਜੁਲਾਈ ਨੂੰ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਕੇ 954 ਰਹਿ ਗਈ ਪਰ ਅਗਲੇ ਹੀ ਦਿਨ ਇਹ ਵੱਧ ਕੇ 1,349 ਹੋ ਗਈ।

ਮੰਗਲਵਾਰ ਤੋਂ, ਫਿਰ ਤੋਂ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਲੱਗੇ। ਹਾਲਾਂਕਿ ਸ਼ਨੀਵਾਰ ਨੂੰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 11,904 ਰਹੀ, ਜੋ ਉਸ ਦੇ ਪਿਛਲੇ ਦਿਨ 12,657 ਸੀ। ਰਾਸ਼ਟਰੀ ਰਾਜਧਾਨੀ 'ਚ 23 ਜੂਨ ਨੂੰ ਹੁਣ ਤੱਕ ਦੇ ਸਭ ਤੋਂ ਵੱਧ 3,947 ਨਵੇਂ ਮਾਮਲੇ ਸਾਹਮਣੇ ਆਏ ਸਨ। ਦਸ ਦਈਏ ਕਿ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨੂੰ ਦੇਖਦੇ ਸਰਕਾਰ ਵੱਲੋਂ ਨਿਯਮ ਸਖ਼ਤ ਕੀਤੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।