ਰਾਹੁਲ ਗਾਂਧੀ ਨੇ ਮਨਪ੍ਰੀਤ ਬਾਦਲ ਦੀ ਸਿਆਸੀ ਕਾਬਲੀਅਤ 'ਤੇ ਕੀਤਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਕਾਬਲੀਅਤ ਅਤੇ ਬੁੱਧੀਮੱਤਾ ਤੋਂ ਪ੍ਰਭਾਵਤ ਨਜ਼ਰ........

Manpreet Singh Badal

ਚੰਡੀਗੜ੍ਹ: ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਕਾਬਲੀਅਤ ਅਤੇ ਬੁੱਧੀਮੱਤਾ ਤੋਂ ਪ੍ਰਭਾਵਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਲਈ ਗਠਤ ਚੋਣ ਮੈਨੀਫ਼ੈਸਟੋ ਕਮੇਟੀ ਵਿਚ ਸ. ਬਾਦਲ ਨੂੰ ਪ੍ਰਤੀਨਿਧਤਾ ਦਿਤੀ ਹੈ। ਸ. ਬਾਦਲ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਵਲੋਂ ਤਿਆਰ ਕੀਤੀ ਚੋਣ ਮੈਨੀਫ਼ੈਸਟੋ ਕਮੇਟੀ ਦੇ ਚੇਅਰਮੈਨ ਰਹਿ ਚੁਕੇ ਹਨ। 
ਮਨਪ੍ਰੀਤ ਬਾਦਲ ਦੀ ਜਿਥੇ ਇਹ ਪ੍ਰਾਪਤੀ ਮੰਨੀ ਜਾ ਰਹੀ ਹੈ, ਉਥੇ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਨੇੜਤਾ ਅਤੇ ਵਿਸ਼ਵਾਸ ਪਾਤਰਤਾ ਵੀ ਜ਼ਾਹਰ ਕਰਦੀ ਹੈ।

ਰਾਹੁਲ ਗਾਂਧੀ ਨੇ ਅੱਜ ਤਿੰਨ ਕਮੇਟੀਆਂ ਦਾ ਗਠਨ ਕੀਤਾ ਹੈ। ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮਨੀਸ਼ ਤਿਵਾੜੀ ਇਨ੍ਹਾਂ ਕਮੇਟੀਆਂ ਵਿਚ ਪੰਜਾਬ ਕਾਂਗਰਸ ਵਿਚੋਂ ਲਏ ਜਾਣ ਵਾਲੇ ਦੋ ਇਕਲੌਤੇ ਸ਼ਖ਼ਸ ਹਨ। ਹਰਿਆਣਾ ਤੋਂ ਲਏ ਦੋ ਪ੍ਰਤੀਨਿਧਾਂ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸਾਬਕਾ ਮੰਤਰੀ ਰਣਦੀਪ ਸੂਰਜੇਵਾਲਾ ਦੇ ਨਾਂਅ ਸ਼ਾਮਲ ਕੀਤੇ ਹਨ। ਚੋਣ ਮੈਨੀਫ਼ੈਸਟੋ ਕਮੇਟੀ ਵਿਚ ਮਨਪ੍ਰੀਤ ਸਿੰਘ ਬਾਦਲ ਤੋਂ ਬਿਨਾਂ ਪੀ. ਚਿਦੰਬਰਮ, ਭੁਪਿੰਦਰ ਸਿੰਘ ਹੁੱਡਾ, ਸਲਮਾਨ ਖ਼ੁਰਸ਼ੀਦ, ਸ਼ਸ਼ੀ ਥਰੂਰ, ਕੁਮਾਰੀ ਸ਼ੈਲਜਾ, ਸੁਸ਼ਮਿਤਾ ਦੇਵ, ਰਾਜੀਵ ਗੌੜ, ਮੁਕਲ ਸੰਗਮਾ, ਸੈਮ ਪਿਤਰੋਦਾ, ਸਚਿਨ ਰਾਉ, ਬਿੰਦੂ ਕ੍ਰਿਸ਼ਨ, ਰਘੁਬੀਰ ਮੀਨਾ,

ਬੀ. ਮੁੰਗੇਕਰ, ਮੀਨਾਕਸ਼ੀ ਨਟਰਾਜਨ, ਰਜਨੀ ਪਾਟੇਲ, ਟੀ. ਸਾਹੂ ਅਤੇ ਐਲ.ਤ੍ਰਿਪਾਠੀ ਨੂੰ ਸ਼ਾਮਲ ਕੀਤਾ ਹੈ। ਕੋਰ ਗਰੁਪ ਕਮੇਟੀ ਵਿਚ ਏ.ਕੇ. ਐਂਟਨੀ, ਗ਼ੁਲਾਮ ਨਬੀ ਆਜ਼ਾਦ ਅਤੇ ਪੀ. ਚਿਦੰਬਰਮ ਲਏ ਗਏ ਹਨ। ਪ੍ਰਚਾਰ ਕਮੇਟੀ ਵਿਚ ਅਨੰਦ ਸ਼ਰਮਾ, ਰਣਦੀਪ ਸੂਰਜੇਵਾਲਾ, ਮਨੀਸ਼ ਤਿਵਾੜੀ, ਪ੍ਰਮੋਦ ਤਿਵਾੜੀ, ਰਾਜੀਵ ਸ਼ੁਕਲਾ, ਭਗਤਾ ਚਰਨ ਦਾਸ, ਪ੍ਰਵੀਨ ਚੱਕਰਵਰਤੀ, ਮਲਿੰਗ ਦਿਉਰਾ, ਕੇਟਕਰ ਕੁਮਾਰ, ਪਵਨ ਖੇੜਾ, ਬੀ.ਡੀ. ਸਥੀਸਨ, ਜੈ ਵੀਰ ਸ਼ੇਰਗਿੱਲ ਅਤੇ ਦਿਵਿਆ ਸ਼ਾਮਲ ਹਨ। ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵਲੋਂ ਦਿਤੀ ਗਈ ਹੈ।