ਲੁਧਿਆਣਾ 'ਚ ਦੋ ਵਿਅਕਤੀ 418 ਗ੍ਰਾਮ ਹੈਰੋਇਨ ਤੇ ਨਗਦੀ ਸਮੇਤ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਹਰਪ੍ਰੀਤ ਸਿੰਘ ਉਰਫ ਹਰਜੀ ਵਾਟਰ ਫਿਲਟਰ ਲਾਉਣ ਦਾ ਕੰਮ ਕਰਦਾ ਹੈ

Ludhiana 2 boys caught with heroin

ਲੁਧਿਆਣਾ: ਲੁਧਿਆਣਾ ਐਸ.ਟੀ.ਐਫ ਵਲੋਂ ਨਸ਼ਾ ਤਸਕਰਾਂ ਤੇ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਬੱਲ ਮਿਲਿਆ ਜਦੋਂ ਐਸ.ਟੀ.ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਿਰਮਲ ਨਗਰ ਰੇਲਵੇ ਫਾਟਕਾਂ ਕੋਲ ਮੁਖਬਰੀ ਦੇ ਅਧਾਰ ਤੇ ਸਪੈਸ਼ਲ ਨਾਕਾਬੰਦੀ ਕਰਕੇ ਚਿੱਟੇ ਰੰਗ ਦੀ ਪੋਲੋ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ 418 ਗ੍ਰਾਮ ਹੈਰੋਇਨ ਅਤੇ 72 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਆਰੋਪੀ 5-6 ਮਹੀਨਿਆਂ ਤੋਂ ਨਸ਼ਾ ਤਸਕਰੀ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਹਨ, ਅਰੋਪੀਆਂ ਵਿਚੋਂ ਇੱਕ ਆਰੋਪੀ ਖੁਦ ਨਸ਼ਾ ਕਰਨ ਦਾ ਆਦੀ ਹੈ ਅਤੇ ਉਸ ਤੇ ਪਹਿਲਾਂ ਨਸ਼ਾ ਤਸਕਰੀ ਦੇ 4 ਮਾਮਲੇ ਅਲਗ ਅਲਗ ਥਾਣਿਆਂ ਵਿਚ ਦਰਜ਼ ਹਨ, ਉਨ੍ਹਾਂ ਕਿਹਾ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ, ਅਤੇ ਹੋਰ ਪੁੱਛ ਪੜਤਾਲ ਜਾਰੀ ਹੈ।

ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਹਰਪ੍ਰੀਤ ਸਿੰਘ ਉਰਫ ਹਰਜੀ ਵਾਟਰ ਫਿਲਟਰ ਲਾਉਣ ਦਾ ਕੰਮ ਕਰਦਾ ਹੈ। ਜਦਕਿ ਮੁਕੇਸ਼ ਮਿੰਟੂ ਆਪਣੇ ਭਰਾ ਨਾਲ ਪਿੰਡ ਗਿੱਲ ਵਿਖੇ ਭਰਾ ਦੀ ਦੁਕਾਨ 'ਤੇ ਮੋਬਾਈਲਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਿੰਟੂ ਖੁਦ ਹੈਰੋਇਨ ਦਾ ਨਸ਼ਾ ਕਰਦਾ ਹੈ ਤੇ ਵੱਖ-ਵੱਖ ਥਾਣਿਆਂ ਵਿਚ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਚਾਰ ਮਾਮਲੇ ਉਸ ਉੱਤੇ ਦਰਜ ਹਨ।

ਮਿੰਟੂ ਚਾਰ ਮਹੀਨੇ ਪਹਿਲਾਂ ਨਸ਼ਾ ਤਸਕਰੀ ਦੇ 1 ਮਾਮਲੇ ਵਿਚ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਸੀ ਅਤੇ ਬਾਹਰ ਆਉਂਦੇ ਸਾਰ ਉਸ ਨੇ ਮੁੜ ਹੈਰੋਇਨ ਤਸਕਰੀ ਸ਼ੁਰੂ ਕਰ ਦਿੱਤੀ। ਦੋਵਾਂ ਨੇ ਇਹ ਹੈਰੋਇਨ ਸ਼ਿਮਲਾਪੁਰੀ ਰਹਿੰਦੇ ਕੇਵਲ ਕਿ੍ਸ਼ਨ ਤੋਂ ਥੋਕ ਦੇ ਭਾਅ ਵਿਚ ਖ਼ਰੀਦੀ ਸੀ। ਪੁਲਿਸ ਮੁਤਾਬਕ ਗਿਰੋਹ ਦੇ ਹੋਰਨਾਂ ਗੁਰਗਿਆਂ ਦੀ ਪੈੜ ਲੱਭਣ ਲਈ ਪੁੱਛ ਪੜਤਾਲ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।