ਪੰਜਾਬ 'ਚ ਦੋ ਦਿਨ ਹੋਰ ਹੋ ਸਕਦੀ ਹੈ ਬਾਰਿਸ਼, ਮੌਨਸੂਨ ਮੁੜ ਤੋਂ ਦੇਵੇਗੀ ਦਸਤਕ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਸਮ ਵੀ ਬੱਦਲਵਾਈ ਵਾਲਾ ਬਣਿਆ ਰਹੇਗਾ

Rain may be two more days in Punjab, monsoon will return again!

ਚੰਡੀਗੜ੍ਹ-ਪੰਜਾਬ 'ਚ ਜਿੱਥੇ ਕੁਝ ਦਿਨ ਪਹਿਲਾ ਪਏ ਮੀਂਹ ਨੇ ਤਬਾਹੀ ਮਚਾਈ ਹੈ ਤੇ ਹੜ੍ਹਾਂ ਨੇ ਲੋਕਾਂ ਨੂੰ ਘਰ ਦੀਆਂ ਛੱਤਾਂ ਤੇ ਰਹਿਣ ਲਈ ਮਜ਼ਬੂਰ ਕੀਤਾ ਹੈ। ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਮੁਖੀ ਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਂਦੇ ਦੋ ਦਿਨ ਤੱਕ ਪੰਜਾਬ 'ਚ ਮੀਂਹ ਪੈ ਸਕਦਾ ਹੈ ਤੇ ਮੌਸਮ ਵੀ ਬੱਦਲਵਾਈ ਵਾਲਾ ਬਣਿਆ ਰਹੇਗਾ।

ਹਾਲਾਂਕਿ ਉਨ੍ਹਾਂ ਦੱਸਿਆ ਕਿ ਇਹ ਵੈਸਟਰਨ ਡਿਸਟਰਬੈਂਸ ਨਾ ਹੋਣ ਕਾਰਨ ਮੀਂਹ ਦੀ ਰਫ਼ਤਾਰ ਜ਼ਿਆਦਾ ਤੇਜ਼ ਨਹੀਂ ਹੋਵੇਗੀ ਪਰ ਮੀਂਹ ਪੰਜਾਬ ਦੇ ਲਗਭਗ ਹਰ ਹਿੱਸੇ 'ਚ ਪੈ ਸਕਦਾ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਹਲਕੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ ਪਰ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਹੀ ਜ਼ਿਲ੍ਹੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੁਚੇਤ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ  ਤਾਂ ਜੋ ਮੁੜ ਤੋਂ ਹੜ੍ਹ ਜਿਹੇ ਹਾਲਾਤ ਪੈਦਾ ਨਾ ਹੋ ਸਕਣ।