''ਅਸੀਂ ਅਪਣੇ ਲੋਕਾਂ ਨੂੰ ਇੰਝ ਹੜ੍ਹਾਂ 'ਚ ਨਈਂ ਮਰਨ ਦੇਣਾ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਮਾਰ ਪਏ ਸਿੱਖ ਨੌਜਵਾਨ ਨੂੰ ਆ ਰਿਹੈ ਪੰਜਾਬ ਦੇ ਲੋਕਾਂ ਦਾ ਦਰਦ

"We should not let our people die in such floods"

ਪੰਜਾਬ- ''ਪੰਜਾਬ ਦੇ ਲੋਕੋ ਸਮਝ ਜਾਓ ਇਹ ਸਰਕਾਰਾਂ ਸਿੱਖਾਂ ਨੂੰ ਮਾਰਨ 'ਤੇ ਲੱਗੀਆਂ ਹੋਈਆਂ ਪਰ ਅਸੀਂ ਅਪਣੇ ਲੋਕਾਂ ਨੂੰ ਮਰਨ ਨਈਂ ਦੇਣਾ। ਅਸੀਂ ਉਨ੍ਹਾਂ ਦੇ ਨਾਲ ਖੜ੍ਹਾਂਗੇ'' ਇਹ ਬੋਲ ਨੇ ਉਸ ਸਿੱਖ ਨੌਜਵਾਨ ਦੇ ਜੋ ਖ਼ੁਦ ਹੜ੍ਹ ਪੀੜਤ ਹੋਣ ਦੇ ਨਾਲ-ਨਾਲ ਦੂਜੇ ਹੜ੍ਹ ਪੀੜਤਾਂ ਦੀ ਮਦਦ ਵਿਚ ਲੱਗਿਆ ਹੋਇਆ ਹੈ ਅਤੇ ਹੁਣ ਸਰੀਰ ਵਿਚ ਪਾਣੀ ਦੀ ਘਾਟ ਹੋਣ ਕਾਰਨ ਬਿਮਾਰ ਹੋ ਗਿਆ ਹੈ। ਪਿੰਡ ਪੰਜਗਰਾਈਂ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੇ ਸਰਕਾਰ ਅਤੇ ਲੀਡਰਾਂ ਨੂੰ ਲਾਹਣਤਾਂ ਕਾਫੀ ਲਾਹਣਤਾ ਪੀਆਂ ਹਨ। ਹੜ੍ਹ ਰਾਹਤ ਪ੍ਰਬੰਧਾਂ ਸਬੰਧੀ ਸਰਕਾਰ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਲੋਕਾਂ ਦੇ ਗੁੱਸੇ ਤੋਂ ਸਾਫ਼ ਲਗਾਇਆ ਜਾ ਸਕਦਾ ਹੈ

ਕਿਉਂਕਿ ਜੇਕਰ ਸਰਕਾਰ ਨੇ ਲੋਕਾਂ ਤਕ ਸਹੀ ਤਰੀਕੇ ਨਾਲ ਮਦਦ ਪਹੁੰਚਾਈ ਹੁੰਦੀ ਤਾਂ ਲੋਕਾਂ ਵਿਚ ਇੰਨਾ ਗੁੱਸਾ ਨਹੀਂ ਸੀ ਹੋਣਾ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਨੁਮਾਇੰਦੇ ਤਾਂ ਗਰਾਊਂਡ ਪੱਧਰ 'ਤੇ ਕਿਧਰੇ ਨਜ਼ਰ ਹੀ ਨਹੀਂ ਆ ਰਹੇ। ਚਾਰੇ ਪਾਸੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਜੀਅ ਜਾਨ ਲਗਾ ਕੇ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ।  ਲੋਕਾਂ ਵੱਲੋਂ ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਸੇਵਾ ਵਿਚ ਜੁਟੇ ਸੇਵਾਦਾਰਾਂ ਨੂੰ ਕੋਈ ਆਂਚ ਨਾ ਆਵੇ ਜੋ ਇਸ ਸਮੇਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੱਡਾ ਸਹਾਰਾ ਬਣੇ ਹੋਏ ਹਨ।