ਖਹਿਰਾ ਧੜੇ ਦੀ ਗੱਲ ਕਿਤੇ ਹੋਰ ਬਣ ਗਈ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਧੜੇ ਦੀ ਪਾਰਟੀ ਵਿਚ ਏਕਤਾ ਕਰਨ ਲਈ ਨੀਅਤ ਸਾਫ਼ ਨਹੀਂ ਹੈ..........

Bhagwant Mann And Aman Arora With Others

ਸੁਨਾਮ ਊਧਮ ਸਿੰਘ ਵਾਲਾ  : ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਧੜੇ ਦੀ ਪਾਰਟੀ ਵਿਚ ਏਕਤਾ ਕਰਨ ਲਈ ਨੀਅਤ ਸਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਖਹਿਰਾ ਧੜੇ ਦੀ ਗੱਲ ਕਿਧਰੇ ਹੋਰ ਨਿਬੜ ਚੁੱਕੀ ਹੈ ਜੋ ਜਲਦੀ ਹੀ ਸਾਹਮਣੇ ਆ ਜਾਵੇਗੀ। ਮਹਾਰਿਸ਼ੀ ਵਾਲਮੀਕ ਪ੍ਰਗਟ ਦਿਵਸ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹਲਕਾ ਵਿਧਾਇਕ ਅਮਨ ਅਰੋੜਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪਾਰਟੀ ਅੰਦਰ ਏਕਤਾ ਕਰਨ ਲਈ ਗਠਿਤ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਤੈਅ ਕੀਤਾ ਗਿਆ ਸੀ ਕਿ ਸਮਝੌਤੇ ਬਾਰੇ ਹੋਣ ਵਾਲੀ ਕੋਈ ਵੀ ਗੱਲ ਮੀਡੀਆ ਵਿਚ ਜਨਤਕ ਨਹੀਂ ਕੀਤੀ ਜਾਵੇਗੀ

ਪਰ ਮੀਟਿੰਗ ਤੋਂ ਪਹਿਲਾਂ ਹੀ ਖਹਿਰਾ ਅਤੇ ਵਿਧਾਇਕ ਕੰਵਰ ਸੰਧੂ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਆਮ ਆਦਮੀ ਪਾਰਟੀ ਵਿਰੁਧ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾ ਕੇ ਸਮਝੌਤੇ ਨੂੰ ਤਾਰਪੀਡੋ ਕਰ ਦਿਤਾ। ਮਾਨ ਨੇ ਸਪਸ਼ਟ ਕੀਤਾ ਕਿ ਏਕਤਾ ਲਈ ਤਾਲਮੇਲ ਕਮੇਟੀ ਤੁਰਤ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਖਹਿਰਾ ਧੜੇ ਦੀ ਮੰਗ ਮੁਤਾਬਕ ਆਮ ਆਦਮੀ ਪਾਰਟੀ ਦਾ ਪੰਜਾਬ ਵਿਚਲਾ ਢਾਂਚਾ ਭੰਗ ਕਰਨ ਨੂੰ ਵੀ ਸਮਝੌਤੇ ਦਾ ਹਿੱਸਾ ਬਣਾਇਆ ਗਿਆ ਸੀ।  ਇਸ ਮੌਕੇ ਗਾਇਕ ਹਰਜੀਤ ਹਰਮਨ, ਰਵੀਕਮਲ ਗੋਇਲ, ਗੁਰਿੰਦਰ ਸਿੰਘ ਬਿੱਟੂ ਬੀਰਕਲਾਂ, ਮਨੀ ਸਰਾਓ ਵੀ ਹਾਜ਼ਰ ਸਨ।