ਤਿਉਹਾਰਾਂ ਮੌਕੇ ਭੀੜ ਦਾ ਫਾਇਦਾ ਚੁੱਕ ਰਹੇ ਨੇ ਚੋਰ

ਏਜੰਸੀ

ਖ਼ਬਰਾਂ, ਪੰਜਾਬ

ਔਰਤ ਦਾ ਪਰਸ ਚੋਰੀ ਕਰਦਾ ਚੋਰ 

Theft festivals

ਚੰਡੀਗੜ: ਅੱਜ ਕੱਲ੍ਹ ਚੋਰਾਂ ਨੂੰ ਨਾ ਤਾਂ ਪੁਲਿਸ ਦਾ ਖੌਫ ਹੈ ਤੇ ਨਹੀਂ ਲੋਕਾਂ ਦਾ। ਇਕ ਸਮਾਂ ਸੀ ਜਦੋਂ ਅਕਸਰ ਹੀ ਚੋਰ ਵਲੋਂ ਚੋਰੀ ਦੀਆਂ ਵਾਰਦਾਤਾਂ ਸਿਰਫ ਤੇ  ਸਿਰਫ ਰਾਤ ਨੂੰ ਹੀ ਵੇਖਣ ਨੂੰ ਮਿਲਦੀਆਂ ਸਨ। ਚੋਰ ਰਾਤ ਨੂੰ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਤੇ ਲੁੱਟ ਖੋਹ ਕਰ ਕੇ ਫਰਾਰ ਹੋ ਜਾਂਦੇ ਸਨ। ਪ੍ਰੰਤੂ ਹੁਣ ਬੇਖੌਫ ਚੋਰ ਨਾ ਦਿਨ ਵੇਖਦੇ ਨੇ ਤੇ ਨਾਹੀ ਰਾਤ ਜਿੱਥੇ ਮੌਕਾ ਲੱਗਿਆ ਚੋਰ ਚੋਰੀ ਕਰ ਕੇ ਫਰਾਰ ਹੋ ਜਾਂਦੇ ਹਨ।

ਕਈ ਵਾਰੀ ਚੋਰ ਪੁਲਿਸ ਦੇ ਹੱਥੇ ਵੀ ਨਹੀਂ ਚੜਦੇ ਜਿਸ ਕਰਨ ਲੋਕਾਂ ਵਿਚ ਚੋਰਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾਂਦਾ ਹੈ ਤੇ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਤੇ ਬਜਾਰਾਂ ਵਿਚ ਚਹਿਲ ਪਹਿਲ ਵਧਣਾ ਦਾ ਲਾਜ਼ਮੀ ਹੈ। ਇਸੇ ਚਹਿਲ ਪਹਿਲ ਦੇ ਚਲਦਿਆਂ ਚੋਰਾਂ ਦੀ ਆਮਦ ਵੀ ਬਜ਼ਾਰਾਂ ਵਿਚ ਵੱਧ ਗਈ ਹੈ  ਇਸ ਦੀ ਤਾਜਾ ਮਿਸਾਲ ਚੰਡੀਗੜ ਸੈਕਟਰ 45 ਬੁੜੈਲ ਦੀ ਮਾਰਕਿਟ ਵਿਚ ਸਾਹਮਣੇ ਆਈ ਹੈ ਜਿੱਥੇ ਚੋਰ ਨੇ ਸ਼ਰੇਆਮ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

 

ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਔਰਤਾਂ ਇਕ ਦੁਕਾਨ ਵਿਚ ਖਰੀਦਦਾਰੀ ਕਰ ਰਹੀਆਂ ਹਨ ਤੇ ਇੰਨੇ ’ਚ ਇਕ ਵਿਅਕਤੀ ਨੀਲੀ ਤੇ ਸਫੇਦ ਕਮੀਜ਼ ਪਾਈ ਉਸ ਦੁਕਾਨ ਵਿਚ ਦਾਖਲ ਹੁੰਦਾ ਹੈ ਤੇ ਇਕ ਥੈਲੇ ਦੀ ਆਡ ਵਿਚ ਨਾਲ ਖੜੀ ਔਰਤ ਦੇ ਬੈਗ ਵਿਚੋਂ  ਬੜੀ ਹੀ ਚਲਾਕੀ ਨਾਲ ਪਰਸ ਕੱਡ ਕੇ ਉਥੋਂ ਫਰਾਰ ਹੋ ਜਾਂਦਾ ਹੈ। ਉੱਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਜਾਂਦੀ ਹੈ। ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।

 

ਇਹ ਵਿਅਕਤੀ ਕੌਣ ਹੋ ਤੇ ਇਸ ਦੇ ਫੜੇ ਜਾਣ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਪਰ ਇਸ ਤਰਾਂ ਸ਼ਰੇਆਮ ਚੋਰਾਂ ਵਲੋਂ ਭਰੇ ਬਜ਼ਾਰ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਪੁਲਿਸ ਪ੍ਰਸ਼ਾਸ਼ਨ ਤੇ ਵੱਡੇ ਸਵਾਲ ਖੜੇ ਕਰਦਾ ਹੈ।

ਤਿਉਹਾਰਾਂ ਦੇ ਚਲਦੇ ਜਿਥੇ ਪੁਲਿਸ ਦੀ ਮੁਸ਼ਤੈਦੀ ਬਜ਼ਾਰਾਂ ਵਿਚ ਵਧਾਉਣੀ ਚਾਹੀਦੀ ਹੈ ਉਥੇ ਹੀ ਸਾਨੂੰ ਖੁਦ ਨੂੰ ਵੀ ਅਜਿਹੇ ਚੋਰਾਂ ਤੋਂ ਸਤੱਰਕ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੇ ਨਾਲ ਵੀ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ। ਫਿਲਹਾਲ ਪੁਲਿਸ ਇਸ ਚੋਰ ਨੂੰ ਕਦੋਂ ਕਾਬੂ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।