ਕਿਸਾਨ ਮੋਰਚੇ ਤੋਂ ਆਈ ਦੁਖਦਾਈ ਖ਼ਬਰ, ਪਿੰਡ ਫਤਿਹਗੜ੍ਹ ਛੰਨਾ ਦੇ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਘਰਸ਼ੀ ਸਥਾਨਾਂ ‘ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

Farmer Death

 

ਸਮਾਣਾ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 11 ਮਹੀਨਿਆਂ ਤੋਂ ਵਧ ਦਾ ਸਮਾਂ ਹੋ ਗਿਆ। ਇਸ ਦੌਰਾਨ 600 ਤੋਂ ਵਧੇਰੇ ਕਿਸਾਨ ਸ਼ਹੀਦ (Tragic news from Kisan Morcha) ਹੋ ਗਏ ਹਨ।

 

 

 ਹੋਰ ਵੀ ਪੜ੍ਹੋ: ਪਿਓ ਦੀ ਲਾਸ਼ ਅੱਗੇ ਧੀ ਨੇ ਖਿਚਵਾਈਆਂ ਪੋਜ਼ 'ਚ ਫੋਟੋਆਂ, ਲੋਕਾਂ ਨੇ ਦੱਸਿਆ ਸ਼ਰਮਨਾਕ

ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ। ਸੰਘਰਸ਼ੀ ਸਥਾਨਾਂ ‘ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਦਾ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ।

 ਹੋਰ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ CM ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਤੋਂ ਕੀਤੀ ਇਹ ਮੰਗ

 ਮ੍ਰਿਤਕ ਕਿਸਾਨ ਦੀ ਪਹਿਚਾਣ ਬਹਾਦੁਰ ਸਿੰਘ (56) ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਫਤਿਹਗੜ੍ਹ ਛੰਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦਿੱਲੀ ਅੰਦੋਲਨ ਤੋਂ ਵਾਪਸ ਪਿੰਡ ਪਰਤਿਆ ਸੀ ਕਿ ਅਚਾਨਕ ਉਸਦੀ ਮੌਤ ਹੋ ਗਈ। 

 

 

 ਹੋਰ ਵੀ ਪੜ੍ਹੋ:  ਸੁਨੀਲ ਜਾਖੜ ਦੀ ਕੈਪਟਨ ਨੂੰ ਸਲਾਹ, ‘ਸਲਾਹਕਾਰਾਂ ਤੋਂ ਬਚ ਕੇ ਰਹੋ'