ਬੰਗਲਾਦੇਸ਼ ਦੀ ਪੀਐਮ ਹਸੀਨਾ ਨੇ ਕਿਉਂ ਪਿਆਜ਼ ਖਾਣਾ ਕੀਤਾ ਬੰਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਉਚਾਈਆਂ ‘ਤੇ ਪਹੁੰਚਣ ਤੋਂ ਬਾਅਦ ਸਰਕਾਰ ਨੇ ਹਵਾਈ ਜਹਾਜ਼ ਤੋਂ ਤੁਰੰਤ ਪਿਆਜ਼ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ।

Onions price soar to Rs 220 in Bangladesh

ਢਾਕਾ:ਬੰਗਲਾਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਉਚਾਈਆਂ ‘ਤੇ ਪਹੁੰਚਣ ਤੋਂ ਬਾਅਦ ਸਰਕਾਰ ਨੇ ਹਵਾਈ ਜਹਾਜ਼ ਤੋਂ ਤੁਰੰਤ ਪਿਆਜ਼ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੇ ਅਪਣੇ ਭੋਜਨ ਦੀ ਸੂਚੀ ਵਿਚੋਂ ਪਿਆਜ਼ ਹਟਾ ਦਿੱਤਾ ਹੈ। ਭਾਰਤ ਤੋਂ ਬਰਾਮਦ ਰੋਕ ਦਿੱਤੇ ਜਾਣ ਤੋਂ ਬਾਅਦ ਉਸ ਦੇ ਗੁਆਂਢੀ ਦੇਸ਼ਾਂ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨ ‘ਤੇ ਪਹੁੰਚ ਗਈਆਂ ਹਨ।

ਭਾਰਤ ਵਿਚ ਮੌਨਸੂਨ ਦੀ ਭਾਰੀ ਬਾਰਿਸ਼ ਕਾਰਨ ਪਿਆਜ਼ ਦੀ ਫਸਲ ਨੂੰ ਨੁਕਸਾਨ ਹੋਇਆ, ਜਿਸ ਨਾਲ ਉਤਪਾਦਨ ਘੱਟ ਹੋਇਆ ਹੈ। ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਪਿਆਜ਼ ਖਾਣ-ਪੀਣ ਦਾ ਅਹਿਮ ਹਿੱਸਾ ਹੈ ਅਤੇ ਇਹ ਸਿਆਸਤੀ ਲਿਹਾਜ਼ ਨਾਲ ਵੀ ਕਾਫ਼ੀ ਸੰਵੇਦਨਸ਼ੀਲ ਭੋਜਨ ਉਤਪਾਦ ਹੈ। ਬੰਗਲਾਦੇਸ਼ ਵਿਚ ਇਕ ਕਿਲੋ ਪਿਆਜ਼ ਦੀ ਕੀਮਤ ਆਮ ਤੌਰ ‘ਤੇ 20 ਟਕਾ (ਕਰੀਬ 25 ਰੁਪਏ ਕਿਲੋ) ਰਹਿੰਦੀ ਹੈ ਪਰ ਭਾਰਤ ਤੋਂ ਬਰਾਮਦ ਬੰਦ ਹੋਣ ਅਤੇ ਉਪਲਬਧਤਾ ਘੱਟ ਹੋਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਕੇ 260 ਟਕਾ (ਕਰੀਬ 220 ਰੁਪਏ ਕਿਲੋ) ‘ਤੇ ਪਹੁੰਚ ਗਈਆਂ ਹਨ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਉਪ-ਪ੍ਰੈੱਸ ਸਕੱਤਰ ਹਸਨ ਜਾਹਿਦ ਤੁਸ਼ਾਰ ਨੇ ਕਿਹਾ ਕਿ ਪਿਆਜ਼ ਹਵਾਈ ਜਹਾਜ਼ ਰਾਹੀਂ ਮੰਗਵਾਇਆ ਜਾ ਰਿਹਾ ਹੈ। ਉੱਧਰ ਪੀਐਮ ਹਸੀਨਾ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੇ ਖਾਣੇ ਵਿਚ ਪਿਆਜ਼ ਦੀ ਵਰਤੋਂ ਬੰਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਢਾਕਾ ਵਿਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਕਿਸੇ ਵੀ ਭੋਜਨ ਵਿਚ ਪਿਆਜ਼ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।