ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਪੰਜਾਬ 'ਚ ਦੋ ਦਿਨ ਪਏਗਾ ਭਾਰੀ ਮੀਂਹ !

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਕਈ ਜ਼ਿਲਿਆਂ 'ਚ ਮੰਗਲਵਾਰ ਸਵੇਰ ਤੋਂ ਰੁਕ - ਰੁਕ ਕੇ ਹੋ ਰਹੀ ਬਾਰਿਸ਼ ਨੇ ਠੰਡ ਵਿੱਚ ਵਾਧਾ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ

weather

ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲਿਆਂ 'ਚ ਮੰਗਲਵਾਰ ਸਵੇਰ ਤੋਂ ਰੁਕ - ਰੁਕ ਕੇ ਹੋ ਰਹੀ ਬਾਰਿਸ਼ ਨੇ ਠੰਡ ਵਿੱਚ ਵਾਧਾ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਬਾਰਿਸ਼ ਨਾਲ ਸੂਬੇ 'ਚ ਠੰਢ ਵਧ ਸਕਦੀ ਹੈ।

ਕਈ ਖੁੱਲ੍ਹੇ ਇਲਾਕਿਆਂ 'ਚ ਵਿਭਾਗ ਨੇ ਗੜ੍ਹੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ।ਸੂਬੇ ਦੇ ਦੱਖਣੀ-ਪੱਛਮੀ ਹਿੱਸੇ 'ਚ ਬੱਦਲ ਛਾਏ ਰਹਿਣਗੇ। 26-27 ਨਵੰਬਰ ਨੂੰ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਹੋ ਸਕਦੀ ਹੈ।

ਜਦਕਿ ਐਤਵਾਰ ਨੂੰ ਕਈ ਥਾਂਵਾਂ 'ਤੇ ਧੁੱਪ ਖਿੜੇਗੀ। ਇਸ ਦੇ ਨਾਲ ਹੀ ਸੂਬੇ 'ਚ ਪ੍ਰਦੂਸ਼ਣ ਦਾ ਮਸਲਾ ਰਾਹਤ ਦੇਣ ਵਾਲਾ ਨਹੀਂ ਹੈ। ਬਠਿੰਡਾ ਦੇ ਏਕਿਊਆਈ 'ਚ ਐਤਵਾਰ ਨੂੰ ਇਜਾਫਾ ਹੋਇਆ। ਇੱਥੇ ਪੀਐਮ 2.5 ਤੋਂ ਵਧਕੇ 125 ਹੋ ਗਿਆ। ਅੰਮ੍ਰਿਤਸਰ ਦਾ ਏਕਿਊਆਈ 79, ਪਟਿਆਲਾ ਦਾ 100 ਦਰਜ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।