PM Modi's security negligence News: PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ
SP ਤੋਂ ਬਾਅਦ 6 ਹੋਰ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Big action of the Punjab government in the case of PM Modi's security negligence: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਫਿਰੋਜ਼ਪੁਰ ਦੇ ਤੱਤਕਾਲੀ ਐੱਸਪੀ (ਆਪ੍ਰੇਸ਼ਨ) ਗੁਰਵਿੰਦਰ ਸਿੰਘ ਸਮੇਤ ਸੱਤ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਊਟੀ ’ਚ ਕੁਤਾਹੀ ਵਰਤਣ ਦੇ ਦੋਸ਼ ’ਚ ਮੁਅੱਤਲ ਕੀਤੇ ਗਏ ਹੋਰਨਾਂ ਅਧਿਕਾਰੀਆਂ ’ਚ ਦੋ ਡੀਐੱਸਪੀਜ਼, ਤਿੰਨ ਇੰਸਪੈਕਟਰ ਤੇ ਇਕ ਏਐੱਸਆਈ ਸ਼ਾਮਲ ਹਨ।
ਇਹ ਵੀ ਪੜ੍ਹੋ: Made in India: ਅੱਜ ਭਾਰਤ ਵਿੱਚ ਵਿਕਣ ਵਾਲੇ 99.2% ਫ਼ੋਨ ਮੇਡ ਇਨ ਇੰਡੀਆ, 2014 ਤੱਕ ਦੇਸ਼ ਆਯਾਤ 'ਤੇ ਸੀ ਨਿਰਭਰ
ਜ਼ਿਕਰਯੋਗ ਹੈ ਕਿ ਪੰਜ ਫਰਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ’ਚ ਸ਼ਾਮਲ ਹੋਣ ਲਈ ਬਠਿੰਡਿਓਂ ਸੜਕ ਮਾਰਗ ਰਾਹੀਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਜਾ ਰਹੇ ਸਨ। ਰਾਹ ’ਚ ਕਿਸਾਨਾਂ ਨੇ ਟਰੈਕਟਰ ਖੜ੍ਹੇ ਕਰਕੇ ਹਾਈਵੇ ਬੰਦ ਕਰ ਦਿਤਾ। ਪੀਐੱਮ ਨਰਿੰਦਰ ਮੋਦੀ ਦਾ ਕਾਫ਼ਲਾ 20 ਮਿੰਟ ਤੱਕ ਫਲਾਈਓਵਰ ’ਤੇ ਰੁਕਿਆ ਰਿਹਾ। ਰਾਹ ਨਾ ਖੁੱਲ੍ਹਣ ’ਤੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਸੀ। ਬਠਿੰਡਾ ਹਵਾਈ ਅੱਡੇ ’ਤੇ ਪੁੱਜਣ ’ਤੇ ਪੀਐੱਮ ਨੇ ਕਿਹਾ ਸੀ-ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ, ਕਹਿਣਾ ਕਿ ਮੈਂ ਜਿਊਂਦਾ ਮੁੜ ਰਿਹਾ ਹਾਂ। ਉਦੋਂ ਸੂਬੇ ’ਚ ਕਾਂਗਰਸ ਦੀ ਸਰਕਾਰ ਸੀ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ।
ਇਹ ਵੀ ਪੜ੍ਹੋ: Hoshiarpur News: ਮਾਂ ਸਮੇਤ ਦੋ ਧੀਆਂ ਨਹਿਰ ’ਚ ਡਿੱਗੀਆਂ, ਡੁੱਬਣ ਨਾਲ ਦੋਵਾਂ ਧੀਆਂ ਦੀ ਹੋਈ ਮੌਤ
ਜਾਣਕਾਰੀ ਮੁਤਾਬਕ ਜਿਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿਚ ਐੱਸਪੀ (ਬਠਿੰਡਾ) ਗੁਰਬਿੰਦਰ ਸਿੰਘ ਜੋ ਕਿ ਘਟਨਾ ਵੇਲੇ ਫਿਰੋਜ਼ਪੁਰ ਦੇ ਐੱਸ. ਪੀ ਸਨ, ਡੀ. ਐੱਸ. ਪੀ ਪ੍ਰਸੂਨ ਸਿੰਘ ਤੇ ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ ਤੇ ਬਲਵਿੰਦਰ ਸਿੰਘ, ਸਬ-ਇੰਸਪੈਕਟਰ ਜਸਵੰਤ ਸਿੰਘ ਤੇ ਏ. ਐੱਸ. ਆਈ. ਰਮੇਸ਼ ਕੁਮਾਰ ਸ਼ਾਮਲ ਹਨ। ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਪੁਲਿਸ ਅਧਿਕਾਰੀਆਂ ਦੀ ਮੁਅੱਤਲੀ ਬਾਰੇ 22 ਨਵੰਬਰ ਨੂੰ ਹੁਕਮ ਜਾਰੀ ਕੀਤੇ ਸਨ ਜੋ ਕਿ ਅੱਜ ਜਨਤਕ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਕੁਤਾਹੀ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਵਿਚਾਰ ਅਧੀਨ ਹੈ।