ਮਾੜੇ ਨਤੀਜਿਆਂ ਲਈ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ : ਓ.ਪੀ ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਪੰਜਾਬ ਭਰ ਦੇ ਜ਼ਿਲਾ ਸਿੱਖਿਆ ਅਧਿਕਾਰੀਆਂ (ਡੀ.ਈ.ਓਜ਼) ਨਾਲ ਮੁਲਾਕਾਤ ਕੀਤੀ ਅਤੇ ਆਖਿਆ ਕਿ ਜੇ....

O.P Soni

ਚੰਡੀਗੜ (ਸ.ਸ.ਸ) : ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਪੰਜਾਬ ਭਰ ਦੇ ਜ਼ਿਲਾ ਸਿੱਖਿਆ ਅਧਿਕਾਰੀਆਂ (ਡੀ.ਈ.ਓਜ਼) ਨਾਲ ਮੁਲਾਕਾਤ ਕੀਤੀ ਅਤੇ ਆਖਿਆ ਕਿ ਜੇ ਇਸ ਵਰੇ ਸਕੂਲਾਂ ਦੇ ਨਤੀਜੇ ਮਾੜੇ ਆਏ ਤਾਂ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ। ਉਨਾਂ ਨਾਲ ਹੀ ਕਿਹਾ ਕਿ ਜਿਨਾਂ ਸਕੂਲਾਂ ਦੀਆਂ ਇਮਾਰਤਾਂ ਅਸੁਰੱਖਿਅਤ ਹਨ, ਉਨਾਂ ਦੀ ਸੂਚੀ ਭੇਜੀ ਜਾਵੇ। ਇਕ ਸਾਲ ਵਿੱਚ ਸਾਰੇ ਸਕੂਲਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਜਾਣਗੀਆਂ। ਸਿੱਖਿਆ ਮੰਤਰੀ ਨੇ ਡੀ.ਈ.ਓਜ਼. ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਚੰਗੇ ਨਤੀਜਿਆਂ ਲਈ ਆਪ ਜਾ ਕੇ ਸਕੂਲਾਂ ਦੀ ਜਾਂਚ ਕਰਨ ਅਤੇ ਅਧਿਆਪਕਾਂ ਤੇ ਹੋਰ ਸਟਾਫ਼ ਦਾ ਸਮੇਂ ਸਿਰ ਸਕੂਲਾਂ ਵਿੱਚ ਪੁੱਜਣਾ ਯਕੀਨੀ ਬਣਾਉਣ।

ਉਨਾਂ ਕਿਹਾ ਕਿ ਕਈ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀਆਂ ਖ਼ਾਲੀ ਆਸਾਮੀਆਂ ਦਾ ਮੁੱਦਾ ਧਿਆਨ ਵਿੱਚ ਆਉਣ ਉਤੇ ਸ੍ਰੀ ਸੋਨੀ ਨੇ ਆਦੇਸ਼ ਦਿੱਤਾ ਕਿ ਬਣਦੀਆਂ ਤਰੱਕੀਆਂ ਤੇ ਰੈਸ਼ਨੇਲਾਈਜ਼ੇਸ਼ਨ ਨਾਲ ਇਹ ਆਸਾਮੀਆਂ ਭਰੀਆਂ ਜਾਣ। ਦਰਜਾ ਚਾਰ ਤੇ ਹੋਰ ਮੁਲਾਜ਼ਮਾਂ ਦਾ ਪ੍ਰਬੰਧ ਡੀ.ਈ.ਓਜ਼ ਨੂੰ ਆਪਣੇ ਪੱਧਰ ਉਤੇ ਕਰਨ ਲਈ ਆਖਿਆ ਗਿਆ। ਦਰਜਾ ਚਾਰ ਤੇ ਹੋਰ ਮੁਲਾਜ਼ਮਾਂ ਦਾ ਪ੍ਰਬੰਧ ਡੀ.ਈ.ਓਜ਼ ਨੂੰ ਆਪਣੇ ਪੱਧਰ ਉਤੇ ਕਰਨ ਲਈ ਆਖਿਆ ਗਿਆ। ਉਨਾਂ ਕਿਹਾ ਕਿ ਪ੍ਰੀਖਿਆ ਕੇਂਦਰ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕਿਸੇ ਵਿਦਿਆਰਥੀ ਨੂੰ ਤਿੰਨ ਕਿਲੋਮੀਟਰ ਤੋਂ ਵੱਧ ਦੂਰ ਨਾ ਜਾਣਾ ਪਵੇ।

ਜ਼ਿਲਾ ਸਿੱਖਿਆ ਅਧਿਕਾਰੀਆਂ ਦੀਆਂ ਹੋਰ ਮੰਗਾਂ ਉਤੇ ਸਿੱਖਿਆ ਮੰਤਰੀ ਨੇ ਪੰਜ ਡੀ.ਈ.ਓਜ਼. ਉਤੇ ਆਧਾਰਤ ਇਕ ਕਮੇਟੀ ਬਣਾਉਣ ਲਈ ਕਿਹਾ, ਜੋ ਉਨਾਂ ਦੀਆਂ ਸਮੱਸਿਆਵਾਂ ਦਾ ਨਿਬੇੜੇ ਹੇਠਲੇ ਪੱਧਰ ਉਤੇ ਹੀ ਕਰੇਗੀ। ਇਸ ਮੌਕੇ ਡੀ.ਜੀ.ਐਸ.ਈ. ਪ੍ਰਸ਼ਾਂਤ ਕੁਮਾਰ ਗੋਇਲ, ਡੀ.ਪੀ.ਆਈ. (ਸੈਕੰਡਰੀ) ਸੁਖਜੀਤਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਸਿੱਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਹਾਜ਼ਰ ਸਨ।