ਮੁੱਖ ਮੰਤਰੀ ਦੇ ਕਾਫ਼ਲੇ 'ਚ ਗੱਡੀ ਮਾਰਨ ਦੇ ਦੋਸ਼ਾਂ 'ਚੋਂ ਜਥੇ. ਇੰਦਰਜੀਤ ਸਿੰਘ ਜ਼ੀਰਾ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ੀਰਾ : ਸਾਲ 2015 ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫ਼ਲੇ 'ਚ ਗੱਡੀ ਵੱਜਣ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਵਲੋਂ ਅਧੀਨ ਧਾਰਾ...

Inderjit Singh Jira

ਜ਼ੀਰਾ : ਸਾਲ 2015 ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫ਼ਲੇ 'ਚ ਗੱਡੀ ਵੱਜਣ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਵਲੋਂ ਅਧੀਨ ਧਾਰਾ 307, 332, 354, 34 ਆਈ.ਪੀ.ਸੀ ਐਕਟ ਤਹਿਤ ਦਰਜ ਮਾਮਲੇ 'ਚੋਂ ਅਦਾਲਤ ਵਲੋਂ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਪੀ.ਏ ਅਕਾਸ਼ਦੀਪ ਸਿੰਘ ਰੂਬਲ ਵਿਰਦੀ ਨੂੰ ਬਰੀ ਕਰ ਦਿਤਾ ਗਿਆ ਹੈ, ਜਦੋਂ ਕਿ ਗੱਡੀ ਡਰਾਈਵਰ ਨੂੰ ਅਦਾਲਤ ਵਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ-43 ਦੀ ਐਡੀਸ਼ਨਲ ਸੈਸ਼ਨ ਕੋਰਟ ਵਿਚ ਚਲ ਰਿਹਾ ਸੀ ਅਤੇ ਐਡੀਸ਼ਨਲ ਸੈਸ਼ਨ ਜੱਜ ਡਾ. ਅਜੀਤ ਅੱਤਰੀ ਨੇ ਫ਼ੈਸਲਾ ਸੁਣਾਉਂਦਿਆਂ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਪੀ.ਏ ਅਕਾਸ਼ਦੀਪ ਸਿੰਘ ਰੂਬਲ ਵਿਰਦੀ ਨੂੰ ਇਨ੍ਹਾਂ ਦੋਸ਼ਾਂ ਵਿਚੋਂ ਬਰੀ ਕਰਾਰ ਦੇ ਦਿਤਾ ਗਿਆ ਹੈ।