ਮੋਦੀ ਦੇ ਦਾਅਵੇ ਕਾਰਨ ਗਰਮਾਈ ਜਨਤਾ
ਅਮਰੀਕਾ, ਰੂਸ ਤੇ ਚੀਨ ਮਗਰੋਂ ਭਾਰਤ ਅਜਿਹਾ ਦੇਸ਼ ਹੈ, ਜੋ ਇਸ ਦੇ ਸਮਰੱਥ ਬਣਿਆ ਹੈ।
India war on social media after Modi addresses the nation about mission shakti
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਟੈਲੀਵਿਜ਼ਨ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਪੁਲਾੜ ਤਕ ਮਾਰ ਕਰਨ ਦੀ ਸਮਰੱਥਾ ਦੇ ਪ੍ਰਗਟਾਵੇ ਮਗਰੋਂ ਸੋਸ਼ਲ ਮੀਡੀਆ 'ਤੇ ਜੰਗ ਜਿਹੀ ਛਿੜ ਗਈ ਹੈ। ਮੋਦੀ ਨੇ ਅੱਜ ਦੱਸਿਆ ਸੀ ਕਿ ਭਾਰਤ ਨੇ ਆਪਣੇ ਪੰਧ 'ਤੇ ਮੌਜੂਦ ਸੈਟੇਲਾਈਟ ਨੂੰ ਮਾਰ ਸੁੱਟਣ ਵਿਚ ਸਫਲਤਾ ਹਾਸਲ ਕਰ ਲਈ ਹੈ।
ਅਮਰੀਕਾ, ਰੂਸ ਤੇ ਚੀਨ ਮਗਰੋਂ ਭਾਰਤ ਅਜਿਹਾ ਦੇਸ਼ ਹੈ, ਜੋ ਇਸ ਦੇ ਸਮਰੱਥ ਬਣਿਆ ਹੈ। ਪੀਐਮ ਦੇ ਇਸ ਐਲਾਨ ਮਗਰੋਂ #MissionShakti ਹੈਸ਼ਟੈਗ ਰਾਹੀਂ ਮੋਦੀ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਜੰਮ ਕੇ ਬਹਿਸ ਹੋਈ। ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨੇ #MissionShakti ਬਾਰੇ ਕੀ-ਕੀ ਕਿਹਾ ਰਤਾ ਤੁਸੀਂ ਵੀ ਨਿਗ੍ਹਾ ਮਾਰ ਲਓ।
ਇਸ ਤਰ੍ਹਾਂ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਸੋਸ਼ਲ ਮੀਡੀਆ ਤੇ ਇਸ ਦੀ ਖੂਬ ਚਰਚਾ ਹੋ ਰਹੀ ਹੈ। ਮੋਦੀ ਸਮਰਥਕਾਂ ਤੇ ਵਿਰੋਧੀਆਂ ਵਿਚ ਬਹਿਸ ਲਗਾਤਾਰ ਜਾਰੀ ਹੈ।