ਗਰੀਬ ਮਜ਼ਦੂਰ ਨੂੰ ਬਿਜਲੀ ਦੀਆਂ ਵੱਡੀਆਂ ਤਾਰਾ ਨੇ ਲਿਆ ਆਪਣੀ ਲਪੇਟ ’ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਟਕਪੂਰਾ ਗੋਬਿੰਦਪੂਰੀ ਬਸਤੀਵਿਖੇ ਇਕ ਘਰ ਚੋ ਲੈਬਰ ਦਾ ਕੰਮ ਕਰ ਰਹੇ ਵਿਅਕਤੀ...

Electricity

ਕੋਟਕਪੂਰਾ:  ਕੋਟਕਪੂਰਾ ਗੋਬਿੰਦਪੂਰੀ ਬਸਤੀਵਿਖੇ ਇਕ ਘਰ ਚੋ ਲੈਬਰ ਦਾ ਕੰਮ ਕਰ ਰਹੇ ਵਿਅਕਤੀ ਨੂੰ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਨਾਲ ਝੁਲਸ  ਜਾਣ ਦਾ ਪਤਾ ਲੱਗਾ ਜਾਣਕਾਰੀ ਅਨੁਸਾਰ ਮੋਹਿਤ ਕੁਮਾਰ ਦੇ ਘਰ ਚ ਉਸਾਰੀ ਦਾ ਕੰਮ ਚਲਦਾ ਸੀ ਜਿਸ ਦੌਰਾਨ ਮਜਦੂਰ ਦਰਸ਼ਨ ਸਿੰਘ ਰਘੂ ਲੇਬਰ ਦਾ ਕੰਮ ਕਰ ਰਿਹਾ ਸੀ।

ਕਿ ਅਚਾਨਕ ਬਿਜਲੀ ਦੀਆਂ ਵੱਡੀਆਂ ਤਾਰਾ ਦੀ ਲਪੇਟ ਵਿਚ ਆ ਕੇ ਝੁਲਸ ਗਿਆ ਜਿਸਨੂੰ ਮਕਾਨ ਮਾਲਕ ਅਤੇ ਆਸਪਾਸ ਦੇ ਵਾਸੀਆਂ ਵੱਲੋਂ ਤਰੰਤ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਸ ਨੂੰ ਮੁੱਢਲੀ ਸਹਾਇਤਾ ਦੇਕੇ ਗੁਰੂ ਗੋਬਿੰਦ ਮੈਡੀਕਲ ਰੈਫਰ ਕਰ ਦਿੱਤਾ ਡਾ ਅਨੁਸਾਰ ਵਿਆਕਤੀ 60 % ਜਲ ਚੁਕਿਆ ਹੈ।

ਅਤੇ ਗੋਬਿੰਦਪੂਰੀ ਦੇ ਮੁਹੱਲਾ ਵਾਸੀਆ ਨੇ ਕਿਹਾ ਕਿ ਉਹ ਕਈ ਬਿਜਲੀ ਵਿਭਾਗ ਨੂੰ ਲਿਖਤੀ ਸਕਾਇਤਾ ਦੇ ਚੁੱਕੇ ਪਰ ਉਹਨਾ ਦੇ ਕੰਨ ਤੇ ਜੂੰ ਨਹੀ ਸਰਕੀ ਦੀ ਉਹਨਾ ਕਿਹਾ ਕਿ ਪਹਿਲਾ ਵੀ ਇਹਨਾ ਨੀਵੀਆਂ ਤਾਰਾ ਇਕ ਨੋਜਵਾਨ ਨੂੰ ਆਪਣੇ ਲਪੇਟ ਵਿਚ ਲਿਆ ਹੈ ਉਸ ਨੋਜਵਾਨ ਦੀ ਵੀ ਮੌਤ ਹੋ ਚੁੱਕੀ ਹੈ