ਅੰਮ੍ਰਿਤਸਰ : ਸਰਹੱਦ 'ਤੇ BSF ਨੇ ਗੋਲੀਬਾਰੀ ਕਰ ਮੋੜਿਆ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਾਸ਼ੀ ਦੌਰਾਨ ਪਿੰਡ ਤੂਰ ਦੇ ਖੇਤਾਂ 'ਚੋਂ 6 ਕਿਲੋ ਤੋਂ ਵੱਧ ਹੈਰੋਇਨ ਅਤੇ ਬਗ਼ੈਰ ਨੰਬਰ ਦੇ ਮੋਟਰਸਾਈਕਲ ਬਰਾਮਦ 

BSF seizes 6kg narcotics dropped by drone in Amritsar sector

ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ ਨੇ ਸੋਮਵਾਰਨੂੰ ਅੰਮ੍ਰਿਤਸਰ ਸੈਕਟਰ ਵਿੱਚ ਡਰੋਨ ਰਾਹੀਂ ਸੁੱਟੇ ਗਏ 6 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਇੱਕ ਮੋਟਰਸਾਈਕਲ ਸਮੇਤ ਜ਼ਬਤ ਕੀਤਾ ਹੈ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ, "26 ਮਾਰਚ ਨੂੰ, ਰਾਤ ​​9.36 ਵਜੇ ਦੇ ਕਰੀਬ, ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਤੂਰ ਪਿੰਡ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਫਲਾਇੰਗ ਆਬਜੈਕਟ (ਡਰੋਨ) ਦੀ ਗੂੰਜਦੀ ਆਵਾਜ਼ ਸੁਣੀ।"

ਇਹ ਵੀ ਪੜ੍ਹੋ:  ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੋਂ ਵਿਜੀਲੈਂਸ ਨੇ ਮੁੜ ਕੀਤੀ ਪੁੱਛਗਿੱਛ

ਜਿਸ 'ਤੇ ਕਾਰਵਾਈ ਕਰਦਿਆਂ ਸੁਰੱਖਿਆ ਬਲਾਂ ਡਰੋਨ 'ਤੇ ਗੋਲੀਬਾਰੀ ਕੀਤੀ। 27 ਮਾਰਚ ਯਾਨੀ ਅੱਜ ਇਲਾਕੇ ਦੀ ਡੂੰਘਾਈ ਨਾਲ ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਪਿੰਡ ਦੇ ਨੇੜੇ ਖੇਤਾਂ ਵਿੱਚ ਪਏ ਇੱਕ ਬੈਗ ਵਿੱਚੋਂ 6.275 ਕਿਲੋਗ੍ਰਾਮ ਹੈਰੋਇਨ ਦੇ ਛੇ ਪੈਕੇਟ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਇਸ ਦੇ ਨਜ਼ਦੀਕ ਹੀ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਵੀ ਮਿਲਿਆ ਹੈ।