ਓਮਾਨ 'ਚ ਫਸੀ ਪੰਜਾਬੀ ਮਹਿਲਾ ਨੂੰ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ: ਦੂਤਾਵਾਸ ਸਟਾਫ ਦੇ ਰਵੱਈਏ ਕਾਰਨ ਫਲਾਈਟ ਚੜ੍ਹਨ ਵਿਚ ਅਸਫਲ ਰਹੀ ਸਵਰਨਜੀਤ ਕੌਰ

Balbir Singh Seechewal

 

ਚੰਡੀਗੜ੍ਹ: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਓਮਾਨ ਵਿਚ ਫਸੀ ਪੰਜਾਬ ਦੀ ਇਕ ਔਰਤ ਨੂੰ ਉੱਥੋਂ ਬਾਹਰ ਕੱਢਣ ਲਈ ਵਿਦੇਸ਼ ਮੰਤਰਾਲੇ ਦੇ ਦਖਲ ਦੀ ਮੰਗ ਕੀਤੀ ਹੈ। ਇਹ ਔਰਤ ਦਸੰਬਰ 2022 ਤੋਂ ਓਮਾਨ ਵਿਚ ਕਥਿਤ ਤੌਰ 'ਤੇ ਫਸੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਵਧੀਆ ਤਨਖਾਹ ਵਾਲੀ ਨੌਕਰੀ ਲਈ ਖਾੜੀ ਦੇਸ਼ ਵਿਚ ਗਈ ਸੀ, ਪਰ ਉਸ ਨੇ ਖੁਦ ਨੂੰ 'ਤਸਕਰਾਂ' ਵਿਚ ਫਸਿਆ ਪਾਇਆ। ਇਸ ਮਾਮਲੇ ਵਿਚ ਇਕ ਟਰੈਵਲ ਏਜੰਟ ਨੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ: ਸੂਚਨਾ ਕਮਿਸ਼ਨ ਨੇ SHO ਨੂੰ ਲਗਾਇਆ 10,000 ਰੁਪਏ ਜੁਰਮਾਨਾ, ਢਾਈ ਸਾਲ ਤੱਕ ਸ਼ਿਕਾਇਤ ’ਤੇ ਨਹੀਂ ਕੀਤੀ ਕਾਰਵਾਈ

ਸੰਤ ਸੀਚੇਵਾਲ ਨੇ 16 ਮਾਰਚ 2023 ਨੂੰ ਮਸਕਟ ਤੋਂ ਦਿੱਲੀ ਲਈ ਇਕ ਨਾਨ-ਰਿਫੰਡੇਬਲ ਟਿਕਟ ਬੁੱਕ ਕੀਤੀ ਗਈ ਸੀ ਪਰ ਓਮਾਨ ਵਿਚ ਭਾਰਤੀ ਦੂਤਾਵਾਸ ਦੇ ਕੁਝ ਸਟਾਫ ਮੈਂਬਰਾਂ ਦੇ ਗੈਰ-ਪੇਸ਼ੇਵਰ ਰਵੱਈਏ ਕਾਰਨ ਸਵਰਨਜੀਤ ਕੌਰ ਨੂੰ ਫਲਾਈਟ ਵਿਚ ਨਹੀਂ ਚੜ੍ਹਨ ਦਿੱਤਾ ਗਿਆ। ਇਹ ਟਿਕਟ ਭਾਰਤੀ ਦੂਤਾਵਾਸ ਨਾਲ ਜੁੜੇ ਸ਼ੈਲਟਰ ਹੋਮ ਦੇ ਕੁਝ ਕਰਮਚਾਰੀਆਂ ਦੇ ਨਿਰਦੇਸ਼ਾਂ 'ਤੇ ਉਸ ਨੂੰ ਭੇਜੀ ਗਈ ਸੀ। ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਸੌਂਪਿਆ ਹੈ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਮਹਿਲਾ ਨੂੰ ਖਾੜੀ ਦੇਸ਼ ਤੋਂ ਬਾਹਰ ਕੱਢਣ ਵਿਚ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ: ਤਿੱਬਤ ਦਾ ਤੀਜਾ ਧਰਮਗੁਰੂ ਹੋਵੇਗਾ 8 ਸਾਲਾ ਅਮਰੀਕੀ ਮੰਗੋਲੀਆਈ ਬੱਚਾ, ਦਲਾਈ ਲਾਮਾ ਨੇ ਹਿਮਾਚਲ ਵਿਚ ਪੂਰੀ ਕੀਤੀ ਰਸਮ

ਸੀਚੇਵਾਲ ਨੇ ਇਹ ਮਾਮਲਾ ਉਦੋਂ ਉਠਾਇਆ ਜਦੋਂ ਪਿੰਡ ਗੋਧੇਵਾਲਾ, ਮੋਗਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਆਪਣੀ ਪਤਨੀ (ਸਵਰਨਜੀਤ ਕੌਰ) ਨੂੰ ਓਮਾਨ ਤੋਂ ਵਾਪਸ ਲਿਆਉਣ ਲਈ ਵਾਤਾਵਰਣ ਪ੍ਰੇਮੀ ਦੇ ਨੁਮਾਇੰਦੇ ਕੋਲ ਪਹੁੰਚ ਕੀਤੀ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ 27 ਦਸੰਬਰ 2022 ਨੂੰ ਮੁੰਬਈ ਤੋਂ ਮਸਕਟ ਲਈ ਗੋ ਫਸਟ ਫਲਾਈਟ ਰਾਹੀਂ ਕੰਮ ਲਈ ਓਮਾਨ ਗਈ ਸੀ। ਉਸ ਦੇ ਉੱਥੇ ਪਹੁੰਚਣ 'ਤੇ ਅਰਮਾਨ ਨਾਮਕ ਏਜੰਟ ਨੇ ਉਸ ਨੂੰ ਰਿਸੀਵ ਕੀਤਾ ਅਤੇ ਉਸ ਨੂੰ ਘਰ ਅਤੇ ਕੰਮ ਦੇਣ ਦੀ ਬਜਾਏ, ਉਸ ਨੂੰ ਵੱਖ-ਵੱਖ ਮੌਕਿਆਂ 'ਤੇ ਵੇਚਣ/ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: 7 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ: ਇੰਸਪੈਕਟਰ ਬਲਜੀਤ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖਲ

ਕੁਲਦੀਪ ਸਿੰਘ ਦੇ ਇਲਜ਼ਾਮਾਂ ਅਨੁਸਾਰ ਏਜੰਟ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਹੋਰ ਵੀ ਕਈ ਔਰਤਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕੁਲਦੀਪ ਸਿੰਘ ਨੇ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਲਈ ਵੀਡੀਓ ਫੁਟੇਜ ਵੀ ਮੁਹੱਈਆ ਕਰਵਾਈ। ਵੀਡੀਓ ਨੂੰ MEA ਨੂੰ ਭੇਜੇ ਪੱਤਰ ਦੇ ਨਾਲ ਨੱਥੀ ਕੀਤਾ ਗਿਆ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਜਨਵਰੀ 2023 ਦੇ ਪਹਿਲੇ ਹਫ਼ਤੇ ਉਸ ਨੂੰ ਅਰਮਾਨ ਦਾ ਫੋਨ ਆਇਆ ਕਿ ਜੇਕਰ ਉਹ ਸਵਰਨਜੀਤ ਕੌਰ ਨੂੰ ਕੱਢਣਾ ਚਾਹੁੰਦਾ ਹੈ ਤਾਂ ਉਸ ਲਈ ਟਿਕਟ ਬੁੱਕ ਕਰਵਾ ਲਵੇ। ਕੁਲਦੀਪ ਸਿੰਘ ਨੇ ਕੁਝ ਸਮਾਜ ਸੇਵੀਆਂ ਨੂੰ ਆਪਣੀ ਪਤਨੀ ਲਈ ਟਿਕਟ ਬੁੱਕ ਕਰਵਾਉਣ ਵਿਚ ਮਦਦ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਯੋਗਤਾ ਬਾਰੇ ਗਲਤ ਜਾਣਕਾਰੀ ਪੋਸਟ ਕਰਨ ਦਾ ਮਾਮਲਾ, ਪੰਜਾਬ ਸਾਈਬਰ ਸੈੱਲ ਨੇ ਦਰਜ ਕੀਤਾ ਕੇਸ 

ਸਵਰਨਜੀਤ ਕੌਰ ਲਈ 11 ਜਨਵਰੀ 2023 ਲਈ ਮਸਕਟ ਤੋਂ ਮੁੰਬਈ ਲਈ ਟਿਕਟ ਬੁੱਕ ਕੀਤੀ ਗਈ ਸੀ ਪਰ ਉਕਤ ਏਜੰਟ ਵੱਲੋਂ ਉਸ ਨੂੰ ਭਾਰਤ ਵਾਪਸ ਨਹੀਂ ਭੇਜਿਆ ਗਿਆ। ਪੱਤਰ ਦੇ ਨਾਲ ਟਿਕਟ ਦੀ ਕਾਪੀ ਵੀ ਜਮ੍ਹਾਂ ਕਰਵਾਈ ਗਈ। ਮਾਰਚ 2023 ਦੇ ਪਹਿਲੇ ਹਫ਼ਤੇ ਕੁਲਦੀਪ ਸਿੰਘ ਨੇ ਸੀਚੇਵਾਲ ਦੇ ਨੁਮਾਇੰਦੇ ਨਾਲ ਸੰਪਰਕ ਕੀਤਾ ਅਤੇ ਮਦਦ ਮੰਗੀ। ਇਸ ਤੋਂ ਬਾਅਦ ਪੁਲਿਸ ਤੱਕ ਪਹੁੰਚ ਕੀਤੀ ਗਈ, ਜਿਸ ਨੇ ਅਰਮਾਨ ਨੂੰ ਉਸ ਦੇ ਓਮਾਨ ਨੰਬਰ 'ਤੇ ਸੰਪਰਕ ਕੀਤਾ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ

ਪੱਤਰ ਵਿਚ ਉਹਨਾਂ ਲਿਖਿਆ, “ਉਸ (ਏਜੰਟ) ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਉਸ ਦੁਆਰਾ ਨਜ਼ਰਬੰਦ ਸਾਰੀਆਂ ਔਰਤਾਂ ਨੂੰ ਮਸਕਟ ਵਿਚ ਭਾਰਤੀ ਦੂਤਾਵਾਸ ਵਿਚ ਛੱਡਣ ਜਾ ਰਿਹਾ ਹੈ।  13 ਮਾਰਚ 2023 ਨੂੰ ਅਰਮਾਨ ਵੱਲੋਂ ਸਵਰਨਜੀਤ ਕੌਰ ਅਤੇ ਹੋਰ ਔਰਤਾਂ ਨੂੰ ਭਾਰਤੀ ਦੂਤਾਵਾਸ ਵਿਚ ਛੱਡ ਦਿੱਤਾ ਗਿਆ ਸੀ। 14 ਮਾਰਚ 2023 ਨੂੰ ਉਹਨਾਂ ਨੂੰ ਸਵਰਨਜੀਤ ਕੌਰ ਵਲੋਂ ਇਕ ਮੋਬਾਈਲ ਫੋਨ ਤੋਂ ਇਕ ਵਾਇਸ ਨੋਟ ਪ੍ਰਾਪਤ ਹੋਇਆ ਸੀ, ਜਿਸ ਵਿਚ ਮਸਕਟ ਤੋਂ ਅੰਮ੍ਰਿਤਸਰ ਲਈ ਟਿਕਟ ਬੁੱਕ ਕਰਨ ਲਈ ਕਿਹਾ ਗਿਆ ਸੀ। ਇਸੇ ਨੰਬਰ ਤੋਂ ਸੀਚੇਵਾਲ ਦੇ ਨੁਮਾਇੰਦੇ ਨੂੰ ਵਟਸਐਪ ਕਾਲ ਵੀ ਆਈ ਸੀ। ਦੂਜੇ ਪਾਸੇ ਤੋਂ ਰੀਟਾ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਭਾਰਤੀ ਦੂਤਾਵਾਸ ਦੇ ਸ਼ੈਲਟਰ ਹੋਮ ਦੀ ਵਾਰਡਨ ਹੈ ਅਤੇ ਉਸ ਨੇ ਸਵਰਨਜੀਤ ਕੌਰ ਲਈ ਟਿਕਟ ਬੁੱਕ ਕਰਨ ਲਈ ਕਿਹਾ”।

ਇਹ ਵੀ ਪੜ੍ਹੋ: ਮੁੰਬਈ ਇੰਡੀਅਨਜ਼ ਬਣੀ WPL ਦੀ ਪਹਿਲੀ ਚੈਂਪੀਅਨ, ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਰਚਿਆ ਇਤਿਹਾਸ

ਸੀਚੇਵਾਲ ਦੇ ਨੁਮਾਇੰਦੇ ਨੇ ਇਹ ਵੀ ਪੁੱਛਿਆ ਕਿ ਕੀ ਬਾਕੀ ਔਰਤਾਂ ਲਈ ਵੀ ਟਿਕਟਾਂ ਬੁੱਕ ਕਰਵਾਉਣੀਆਂ ਜ਼ਰੂਰੀ ਹਨ। ਰੀਟਾ ਨੇ ਨਾਂਹ ਵਿਚ ਜਵਾਬ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਓਮਾਨ ਵਿਚ ਭਾਰਤੀ ਦੂਤਾਵਾਸ ਦੀ ਇਕ ਮਹਿਲਾ ਅਧਿਕਾਰੀ ਨੇ ਉਸ ਨੂੰ ਅਜਿਹਾ ਕਹਿਣ ਲਈ ਕਿਹਾ ਹੈ। ਪੱਤਰ ਵਿਚ ਕਿਹਾ ਗਿਆ ਹੈ, “ਕਾਲ ਦੇ ਸਕਰੀਨ ਸ਼ਾਟ ਦੇ ਨਾਲ ਵਾਇਸ ਨੋਟ ਵੀ ਨੱਥੀ ਕੀਤਾ ਗਿਆ ਹੈ। ਟਿਕਟ ਬੁੱਕ ਕਰਨ ਦੇ ਬਾਵਜੂਦ ਸਵਰਨਜੀਤ ਕੌਰ ਨੂੰ ਉਡਾਣ ਵਿਚ ਨਹੀਂ ਭੇਜਿਆ ਗਿਆ।

ਰਾਜ ਸਭਾ ਮੈਂਬਰ ਸੀਚੇਨਵਾਲ ਨੇ ਕਿਹਾ, “ਮੰਤਰਾਲੇ ਨੂੰ ਪੱਤਰ ਲਿਖਣ ਦਾ ਮਕਸਦ ਸਵਰਨਜੀਤ ਕੌਰ ਨੂੰ ਲੱਭਣਾ ਹੈ। ਜੇਕਰ ਉਹ ਭਾਰਤੀ ਦੂਤਾਵਾਸ, ਓਮਾਨ ਵਿਚ ਹੈ ਤਾਂ ਉਸ ਨੂੰ ਤੁਰੰਤ ਕੱਢਣ ਦੀ ਯੋਜਨਾ ਬਣਾਈ ਜਾ ਸਕਦੀ ਹੈ। ਦੂਤਾਵਾਸ ਦੇ ਅਧਿਕਾਰੀਆਂ ਨੂੰ ਪੇਸ਼ੇਵਰ ਤੌਰ 'ਤੇ ਸਿਖਲਾਈ ਦੇਣ ਦੀ ਵੀ ਲੋੜ ਹੈ ਤਾਂ ਜੋ ਭਵਿੱਖ ਵਿਚ ਉਪਰੋਕਤ ਵਰਗੇ ਵਿਅਰਥ ਅਭਿਆਸਾਂ ਤੋਂ ਬਚਿਆ ਜਾ ਸਕੇ। ਇਸ ਮਾਮਲੇ ਵਿਚ ਸਮੇਂ ਸਿਰ ਕਾਰਵਾਈ ਦੀ ਅਪੀਲ ਹੈ”।