ਪੰਜਾਬ ਦੇ 22 ਆਈ. ਏ. ਐਸ ਤੇ 30 ਪੀ ਸੀ ਐਸ ਅਫ਼ਸਰਾਂ ਦੇ ਵਿਭਾਗਾਂ ’ਚ ਫੇਰ ਬਦਲ
ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਹੁਕਮ ਜਾਰੀ ਕਰ ਕੇ 24 ਆਈ ਏ ਐਸ ਅਤੇ 31 ਪੀ ਸੀ ਐਸ ਅਫ਼ਸਰਾਂ ਦੇ ਵਿਭਾਗਾਂ ’ਚ ਵੱਡਾ ਫੇਰ ਬਦਲ ਕੀਤਾ ਹੈ।
ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਹੁਕਮ ਜਾਰੀ ਕਰ ਕੇ 24 ਆਈ ਏ ਐਸ ਅਤੇ 31 ਪੀ ਸੀ ਐਸ ਅਫ਼ਸਰਾਂ ਦੇ ਵਿਭਾਗਾਂ ’ਚ ਵੱਡਾ ਫੇਰ ਬਦਲ ਕੀਤਾ ਹੈ। ਜਾਰੀ ਹੁਕਮਾਂ ਮੁਤਾਬਿਕ ਅਹਿਮ ਤਬਾਦਲਿਆਂ ’ਚ ਮਨਵੇਸ਼ ਸਿੰਘ ਸਿੱਧੂ ਨੂੰ ਰੋਪੜ ਡਿਵੀਜ਼ਨ ਦਾ ਕਮਿਸ਼ਨਰ ਅਤੇ ਮਲਵਿੰਦਰ ਸਿੰਘ ਜੱਗੀ ਨੂੰ ਨਗਰ ਨਿਗਮ ਅੰਮ੍ਰਿਤਸਰ ਦਾ ਕਮਿਸ਼ਨਰ ਲਾਇਆ ਗਿਆ ਹੈ।
ਗੁਰਪ੍ਰੀਤ ਕੌਰ ਸਪਰਾ ਨੂੰ ਜਲੰਧਰ ਦੇ ਡਿਵੀਜਨਲ ਕਮਿਸ਼ਨਰ ਦੇ ਨਾਲ ਵਿਤ ਵਿਭਾਗ ਪੰਜਾਬ ਦਾ ਸਕੱਤਰ ਲਾਇਆ ਗਿਆ ਹੈ। ਪ੍ਰਦੀਪ ਅਗਰਵਾਲ ਹੁਣ ਗਮਾਡਾ ਮੋਹਾਲੀ ਦੇ ਨਾਲ ਹੀ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵੀ ਹੋਣਗੇ। ਕੋਮਲ ਮਿੱਤਲ ਨੂੰ ਏ ਡੀ ਸੀ ਸ਼ਹਿਰੀ ਵਿਕਾਸ ਮੋਹਾਲੀ, ਰੂਹੀ ਦੁੱਗਲ ਨੂੰ ਏ ਡੀ ਸੀ ਜਨਰਲ ਅੰਮ੍ਰਿਤਸਰ ਲਾਇਆ ਗਿਆ ਹੈ। ਕਈ ਅਫ਼ਸਰਾਂ ਦੀ ਤੈਨਾਤੀ ਨਵੀਆਂ ਬਣਾਈਆਂ ਏ ਡੀ ਸੀ ਸ਼ਹਿਰੀ ਵਿਕਾਸ ਦੀਆਂ ਪੋਸਟਾਂ ’ਤੇ ਕੀਤੀ ਗਈ ਹੈ।