ਵੜੇਵੇ ਦੀ ਬੋਰੀਆਂ ਨਾਲ ਭਰੇ ਟਰੱਕ ਵਿੱਚ 8 ਕਵੰਟਲ ਭੁੱਕੀ ਦੀ ਤਸਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਘਾਪੁਰਾਣਾ ਪੁਲਿਸ ਦੀ ਵੱਡੀ ਸਫਲਤਾ 

Bagha Purana

ਬਾਘਾਪੁਰਾਣਾ- ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ  ਬਾਘਾਪੁਰਾਣਾ ਪੁਲਿਸ ਨੂੰ ਭਾਰੀ ਸਫ਼ਲਤਾ ਮਿਲੀ ਪੁਲਿਸ ਨੇ ਨਾਕੇ ਬੰਦੀ ਦੌਰਾਨ ਵੜੇਵੇ ਦੀ ਬੋਰੀਆਂ ਨਾਲ ਭਰੇ ਟਰੱਕ ਦੀ ਤਲਾਸ਼ੀ ਲੈਣ ਤੇ ਉਸ ਵਿੱਚੋ 8 ਕਵੰਟਲ ਦੀਆਂ 30 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ ਪੁਲਿਸ ਵੱਲੋਂ

ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸ਼੍ਰੀ ਪੁਸ਼ਪਿੰਦਰ ਸਿੰਘ  ਬਾਘਾਪੁਰਾਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੁਹਾਨੂੰ ਦਸ ਦਈਏ ਕਿ ਇਹ ਤਸਕਰੀ ਮਹਾਰਾਸ਼ਟਰ ਰਾਜਸਥਾਨ ਆਦਿ ਸਟੇਟਾ ਵਿਚੋਂ  ਜ਼ਿਲਾ ਮੋਗਾ ਦੇ ਪਿੰਡਾਂ ਵਿਚ ਕੀਤੀ ਜਾਂਦੀ ਸੀ ,

ਇਸ ਘਟਨਾ ਤੋਂ ਸੰਬੰਧ ਰੱਖਦਾ ਇੱਕ ਦੋਸ਼ੀ ਗੱਜਣ ਸਿੰਘ ਭੱਜਣ ਵਿੱਚ ਕਾਮਯਾਬ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  DSP ਜਸਪਾਲ ਸਿੰਘ ਨੇ  ਦੱਸਿਆ ਦੋਸ਼ੀਆਂ ਕੋਲੋ ਰਿਮਾਂਡ ਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਦੇਖੋ ਵੀਡੀਓ....