'ਬਿਆਸ ਦਰਿਆ ਦੇ ਪਾਣੀ ਵਿਚ ਨਹੀਂ ਹਨ ਜ਼ਹਿਰੀਲੇ ਤੱਤ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਖੰਡ ਮਿਲ ਤੋਂ ਬਿਆਸ ਦਰਿਆ ਵਿਚ ਪਏ ਸੀਰੇ ਕਾਰਨ ਮਰੀਆਂ ਮੱਛੀਆਂ ਅਤੇ ਹੋਰ ਜਲ ਜੀਵਾਂ ਦਾ ਮਾਮਲਾ ਪ੍ਰਕਾਸ਼ ਵਿਚ ਆਉਣ 'ਤੇ ਡਿਪਟੀ ਕਮਿਸ਼ਨਰ ...

Fishes get Killed in Beas River

ਅੰਮ੍ਰਿਤਸਰ, 22 ਮਈ (ਪਪ): ਬੀਤੇ ਦਿਨੀਂ ਖੰਡ ਮਿਲ ਤੋਂ ਬਿਆਸ ਦਰਿਆ ਵਿਚ ਪਏ ਸੀਰੇ ਕਾਰਨ ਮਰੀਆਂ ਮੱਛੀਆਂ ਅਤੇ ਹੋਰ ਜਲ ਜੀਵਾਂ ਦਾ ਮਾਮਲਾ ਪ੍ਰਕਾਸ਼ ਵਿਚ ਆਉਣ 'ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤ 'ਤੇ ਜੋ ਪਾਣੀ ਦੇ ਨਮੂਨੇ ਗੁਰੂ ਅੰਗਦ ਦੇਵ ਯੂਨੀਵਰਸਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਲਏ ਸਨ,

ਦੀ ਅੱਜ ਸ਼ਾਮ ਆਈ ਰੀਪੋਰਟ ਵਿਚ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਪਾਣੀ ਵਿਚ ਸੀਰੇ ਤੋਂ ਇਲਾਵਾ ਕੋਈ ਹੋਰ ਜ਼ਹਿਰੀਲਾ ਮਾਦਾ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮੱਛੀ ਪਾਲਣ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਸਾਂਝੀ ਕਰਦੇ ਯੂਨੀਵਰਸਟੀ ਦੇ ਡੀਨ ਸ. ਬਲਬੀਰ ਸਿੰਘ ਸੰਧੂ ਨੇ ਦਸਿਆ ਹੈ ਕਿ ਦਰਿਆ ਵਿਚੋਂ ਲਏ ਪਾਣੀ ਤੇ ਮਰੀਆਂ ਮੱਛੀਆਂ ਦੀ ਕੀਤੀ ਗਈ ਜਾਂਚ ਵਿਚ ਕੋਈ ਕੀੜੇਮਾਰ ਦਵਾਈ ਜਾਂ ਤੇਜ਼ਾਬੀ ਮਾਦਾ ਨਹੀਂ ਮਿਲਿਆ।

 ਆਈ ਰੀਪੋਰਟ ਅਨੁਸਾਰ ਪਾਣੀ ਵਿਚ ਪੀ. ਐਚ ਦਾ ਪੱਧਰ ਹੱਦ ਦਰਜੇ ਤਕ ਘਟਿਆ ਅਤੇ ਆਕਸੀਜਨ ਦੀ ਕਮੀ ਹੋਈ ਜਿਸ ਕਾਰਨ ਜਲ ਜੀਵਾਂ ਦੀ ਮੌਤ ਹੋਈ।ਉਨ੍ਹਾਂ ਦਸਿਆ ਕਿ ਸਾਡੀ ਟੀਮ ਨੇ 17 ਮਈ ਨੂੰ ਹੀ ਸਵੇਰੇ 9 ਵਜੇ ਅਤੇ ਬਾਅਦ ਦੁਪਿਹਰ 2 ਵਜੇ ਦਰਿਆ ਵਿਚੋਂ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਨਮੂਨੇ ਅਤੇ ਮਰੀਆਂ ਹੋਈਆਂ ਮੱਛੀਆਂ ਜਾਂਚ ਲਈ ਲੈ ਕੇ ਯੂਨੀਵਰਸਟੀ ਦੇ ਮੱਛੀ ਪਾਲਣ ਵਿਭਾਗ ਨੂੰ ਦੇ ਦਿਤੇ ਸਨ, ਜਿਨ੍ਹਾਂ ਦੀ ਕਈ ਤਰ੍ਹਾਂ ਦੀ ਜਾਂਚ ਕੀਤੀ ਗਈ।