ਆਖਿਰ ਉਹ ਲੁਧਿਆਣੇ 'ਚ ਕਿਹੜੇ ਸਮਾਜ ਸੇਵੀ ਨੇ ਜਿੰਨਾਂ ਤੇ ਇਹ ਸ਼ਖਸ ਲਗਾ ਰਿਹੈ ਗੰਭੀਰ ਇਲਜ਼ਾਮ
ਕੌਣ ਖਾ ਰਿਹਾ NRI ਦਾ ਪੈਸਾ?
ਚੰਡੀਗੜ੍ਹ: ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਹਨ। ਪਰ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਗੰਭੀਰ ਇਲਜ਼ਾਮ ਲਗਾਏ ਹਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, “ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।” ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ।
ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ।
ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਪਰ ਹੁਣ ਉਹ ਉਹਨਾਂ ਦੀ ਗੱਲ ਕਾਨਫਰੰਸਿੰਗ ਤੇ ਕਰਵਾਉਣਗੇ ਤਾਂ ਜੋ ਸਾਰਾ ਹਿਸਾਬ-ਕਿਤਾਬ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਸਾਬਕਾ ਐਸਐਚਓ ਨੇ ਹੋਰ ਵੀ ਕਈ ਵੱਡੇ-ਵੱਡੇ ਇਲਜ਼ਾਮ ਲਗਾਉਂਦੇ ਹੋਏ ਆਖਿਆ ਕਿ, “ਇਹਨਾਂ ਸਮਾਜ ਸੇਵੀਆਂ ਵੱਲੋਂ ਘਰ ਬਣਾਉਣ ਲਈ ਪਲਾਂਟ ਲੈਣ ਦੀ ਮੰਗ ਕੀਤੀ ਜਾਂਦੀ ਹੈ।
ਉਹ ਰਾਸ਼ਨ ਵੀ 1000 ਜਾਂ 1500 ਦਾ ਲੈ ਕੇ ਦਿੰਦੇ ਹਨ ਬਾਕੀ ਪੈਸੇ ਅਪਣੇ ਕੋਲ ਰੱਖਦੇ ਹਨ।” ਕ੍ਰਿਸ਼ਨ ਚੌਧਰੀ ਨੇ ਅੱਗੇ ਆਖਿਆ ਕਿ ਮੱਤੇਵਾੜਾ ਜੰਗਲ ਨੂੰ ਕੱਟਣ ਦਾ ਮੁੱਦਾ ਉੱਠਿਆ ਤਾਂ ਉਸ ਸਮੇਂ ਇਹ ਸਮਾਜ ਸੇਵੀ ਕਿੱਥੇ ਸਨ? ਉਹਨਾਂ ਵੱਲੋਂ ਆਵਾਜ਼ ਕਿਉਂ ਨਹੀਂ ਚੁੱਕੀ ਗਈ।
ਉਹਨਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਇਹਨਾਂ ਸਮਾਜ ਸੇਵੀਆਂ ਤੇ ਕੰਟਰੋਲ ਕਰਨ। ਐਨਆਰਆਈਜ਼ ਆਪ ਸਿੱਧੇ ਤੌਰ ਤੇ ਪੰਜਾਬ ਵਿਚ ਵਸਦੇ ਗਰੀਬ ਲੋਕਾਂ ਦੀ ਮਦਦ ਕਰਨਗੇ ਤੇ ਉਹਨਾਂ ਦੇ ਖਾਤਿਆਂ ਵਿਚ ਆਪ ਪੈਸੇ ਪਾਉਣਗੇ। ਦਸ ਦਈਏ ਕਿ ਸਮਾਜ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।