ਖ਼ਾਲਸਾ ਏਡ, ਸਿੱਖ ਰਿਲੀਫ਼ ਯੂ.ਕੇ. ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੜ੍ਹ ਪੀੜਤਾਂ ਦੀ ਮਦਦ ਲਈ ਜੁਟੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੰਗਰ, ਪਾਣੀ ਅਤੇ ਦਵਾਈਆਂ ਦੀ ਕੀਤੀ ਸਹਾਇਤਾ

Khalsa Aid, Sikh Relief UK & other organizations came together to help flood victims

ਸ਼ਾਹਕੋਟ : ਖ਼ਾਲਸਾ ਏਡ ਇੰਟਰਨੈਸ਼ਨਲ ਤੇ ਸਿੱਖ ਰਿਲੀਫ਼ ਯੂ.ਕੇ. ਸਮੇਤ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਸ਼ਾਹਕੋਟ, ਲੋਹੀਆਂ ਤੇ ਸੁਲਤਾਨਪੁਰ ਲੋਧੀ ਵਿਚਲੇ ਹੜ੍ਹ ਪੀੜਤਾਂ ਲਈ ਲੰਗਰ, ਪਾਣੀ, ਦਵਾਈਆਂ ਆਦਿ ਦੀ ਮਦਦ ਕੀਤੀ ਜਾ ਰਹੀ ਹੈ। ਖ਼ਾਲਸਾ ਏਡ ਇੰਟਰਨੈਸ਼ਨਲ ਦੇ ਸੇਵਾਦਾਰ ਭਾਈ ਤਜਿੰਦਰਪਾਲ ਸਿੰਘ ਨੇ ਦਸਿਆ ਕਿ ਸਾਡੇ 100 ਮੈਂਬਰੀ ਜਥੇ ਵਲੋਂ ਸ਼ਾਹਕੋਟ, ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਖੇਤਰਾਂ ਵਿਚ ਟੀਮਾਂ ਬਣਾ ਕੇ ਪਾਣੀ ਵਿਚ ਘਿਰੇ ਲੋਕਾਂ ਦੇ ਬਚਾਅ ਲਈ ਪ੍ਰਸ਼ਾਸਨ ਦੀ ਮਦਦ ਕੀਤੀ ਜਾ ਰਹੀ ਹੈ।

ਇਹ ਟੀਮਾਂ ਅਪਣੀਆਂ ਕਿਸ਼ਤੀਆਂ ਰਾਹੀ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਤੋਂ ਇਲਾਵਾ ਘਰਾਂ ਦੀਆਂ ਛੱਤਾਂ 'ਤੇ ਬੈਠੇ ਪਰਵਾਰ ਨੂੰ ਰਾਸ਼ਨ ਪਾਣੀ, ਛੋਟੇ ਬੱਚਿਆਂ ਲਈ ਦੁਧ ਅਤੇ ਦਵਾਈਆਂ ਆਦਿ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਸ ਟੀਮ ਵਿਚ ਇੰਦਰਜੀਤ ਸਿੰਘ, ਮਨਜੀਤ ਸਿੰਘ, ਜਗਪ੍ਰੀਤ ਸਿੰਘ, ਜਗਜੋਤ ਸਿੰਘ, ਕਰਮ ਸਿੰਘ, ਜਸਪਾਲ ਸਿੰਘ, ਹਰਮਨ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਦੀਪ ਸਿੰਘ, ਸਰਬਜੀਤ ਸਿੰਘ ਆਦਿ ਸ਼ਾਮਲ ਹਨ।

ਸਿੱਖ ਰਿਲੀਫ਼ ਯੂ.ਕੇ. ਵਲੋਂ ਵੀ ਭਾਈ ਬਲਬੀਰ ਸਿੰਘ ਬੈਂਸ ਦੇ ਯਤਨਾਂ ਸਦਕਾ ਆਸਟਰੇਲੀਆ ਦੀ ਸੰਗਤ ਵਲੋਂ ਭਾਈ ਬਲਵਿੰਦਰ ਸਿੰਘ, ਭਾਈ ਅਮਨਦੀਪ ਸਿੰਘ ਬਾਜਾਖਾਨਾ, ਰੁਪਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਕੰਵਲਜੀਤ ਸਿੰਘ ਸ਼ਾਹਕੋਟ ਤੇ ਭਾਈ ਹਰਦੀਪ ਸਿੰਘ ਨੇ ਹੜ੍ਹ ਪੀੜਤ ਪਰਵਾਰਾਂ ਨੂੰ ਬਿਸਕੁਟ,ਪਾਣੀ ਅਤੇ ਜ਼ਰੂਰੀ ਰਾਸ਼ਨ ਕਿਸ਼ਤੀ ਰਾਹੀ ਵੰਡਿਆ।

ਇਸੀ ਤਰ੍ਹਾਂ ਗੁਰਦੇਵ ਸਿੰਘ ਕਨੈਡਾ ਦਾਨੇਵਾਲੀਆ, ਮਲਕੀਤ ਸਿੰਘ ਸਾਬਕਾ ਸਰਪੰਚ, ਰਾਜਨ ਸਿੰਘ,ਜਸਵੰਤ ਸਿੰਘ ਨੰਬਰਦਾਰ, ਦਲਵੀਰ ਸਿੰਘ, ਸੁਖਬੀਰ ਸਿੰਘ ਸਰਪੰਚ ਆਦਿ ਨੇ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਸਤਲੁਜ ਦਰਿਆ ਦੇ ਬੰਨ੍ਹ 'ਤੇ ਖੁੱਲ੍ਹੇ ਅਸਮਾਨ ਹੇਠਾਂ ਬੈਠੇ ਹੜ•ਪ੍ਰਭਾਵਤ  ਪਰਵਾਰਾਂ ਨੂੰ ਤਰਪਾਲਾਂ ਆਦਿ ਵੰਡੀਆਂ ਅਤੇ ਖੁਰਲਾਪੁਰ ਵਿਖੇ ਬਰੈਡ, ਪਾਣੀ, ਆਟਾ, ਦਾਲਾਂ ਅਤੇ ਦਵਾਈਆਂ ਬਗ਼ੈਰਾ ਦਿਤੀਆਂ ਗਈਆਂ।