ਰਾਜਾ ਵੜਿੰਗ ਦੇ ਮੰਤਰੀ ਬਣਦੇ ਹੀ ਪਤਨੀ ਅੰਮ੍ਰਿਤਾ ਵੜਿੰਗ ਨੇ ਅਕਾਲੀਆਂ ਨੂੰ ਸੁਣਾਈਆਂ ਖਰੀਆਂ-ਖਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਉਹ ਅਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

Amrita Warring

ਚੰਡੀਗੜ੍ਹ (ਹਰਦੀਪ ਭੋਗਲ): ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਵਜ਼ਾਰਤ ਵਿਚ ਥਾਂ ਮਿਲੀ ਹੈ। ਇਸ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਉਹ ਅਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।

ਹੋਰ ਪੜ੍ਹੋ: ਭਾਰਤ ਬੰਦ: ਚੇਨਈ ਵਿਚ ਬੈਰੀਕੇਡ ਤੋੜਨ 'ਤੇ ਹਿਰਾਸਤ ਵਿਚ ਲਏ ਗਏ ਕੁਝ ਕਿਸਾਨ

ਰਾਜਾ ਵੜਿੰਗ ਨੂੰ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਵੀ ਕਿਹਾ ਕਿ ਇਹ ਵੱਡੀ ਜ਼ਿੰਮੇਵਾਰੀ ਹੈ ਅਤੇ ਹਰ ਜ਼ਿੰਮੇਵਾਰੀ ਨੂੰ ਨਿਭਾਉਣਾ ਰਾਜਾ ਵੜਿੰਗ ਦੀ ਆਦਤ ਹੈ। ਰਾਜਾ ਵੜਿੰਗ ਨੂੰ ਜੋ ਵੀ ਕੰਮ ਮਿਲਿਆ ਉਹਨਾਂ ਨੇ ਜ਼ਿੰਮੇਵਾਰੀ ਨਾਲ ਪੂਰਾ ਕੀਤਾ ਹੈ। ਬਠਿੰਡੇ ਦੀ ਸਿਆਸਤ ਬਾਰੇ ਗੱਲ ਕਰਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਸਰਗਰਮੀ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ। ਉਹਨਾਂ ਕਿਹਾ ਕਿ ਚਾਹੇ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਚੋਣਾਂ ਹੋਣ ਰਾਜਾ ਵੜਿੰਗ ਨੇ ਹਮੇਸ਼ਾਂ ਮੁੱਦਿਆਂ ਅਤੇ ਵਿਕਾਸ ਨੂੰ ਲੈ ਕੇ ਚੋਣ ਲੜੀ ਹੈ।

ਹੋਰ ਪੜ੍ਹੋ: ਭਾਰਤ ਬੰਦ ਦੇ ਸੱਦੇ ਤੋਂ ਬਾਅਦ ਵੀ ਖੁੱਲ੍ਹਾ ਸੀ ਪਾਸਪੋਰਟ ਦਫਤਰ, ਕਿਸਾਨਾਂ ਨੇ ਕਰਵਾਇਆ ਬੰਦ

ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਜਿਹੜਾ ਵੀ ਵਿਭਾਗ ਦਿੱਤਾ ਜਾਵੇਗਾ, ਉਸ ਵਿਚ ਸਾਰਿਆਂ ਨੂੰ ਵਿਕਾਸ ਦੇਖਣ ਨੂੰ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਕਈ ਸਾਲ ਰਾਜ ਕੀਤਾ ਪਰ ਕੰਮ ਕਰਕੇ ਨਹੀਂ ਦਿਖਾਏ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਬਾਦਲਾਂ ਨੇ ਕਈ ਸਾਲ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਹੈ ਅਤੇ ਪੰਜਾਬ ਨੂੰ ਨੋਚ-ਨੋਚ ਕੇ ਖਾਧਾ ਹੈ। ਹੁਣ ਸਾਨੂੰ ਮੌਕਾ ਮਿਲਿਆ ਹੈ, ਇਸ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ।

ਹੋਰ ਪੜ੍ਹੋ: ਸੜਕਾਂ 'ਤੇ ਲੱਗੇ ਜਾਮ ਸਬੰਧੀ ਰਾਕੇਸ਼ ਟਿਕੈਤ ਦਾ ਬਿਆਨ, 'ਲੋਕਾਂ ਨੂੰ ਪਹਿਲਾਂ ਹੀ ਕੀਤਾ ਸੀ ਸਾਵਧਾਨ'

ਪ੍ਰਕਾਸ਼ ਸਿੰਘ ਬਾਦਲ ਵਲੋਂ ਲੋਕਾਂ ਨੂੰ ਖੇਤਰੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਸਬੰਧੀ ਬਿਆਨ ਦਾ ਜਵਾਬ ਦਿੰਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਖੇਤਰੀ ਪਾਰਟੀ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਹੋਵੇ, ਪੰਜਾਬ ਦਾ ਖਜ਼ਾਨਾ ਖਾਲੀ ਕਰਨਾ ਹੋਵੇ ਜਾਂ ਪੰਜਾਬ ਦੀ ਜਵਾਨੀ ਨੂੰ ਨਸ਼ੇ ’ਤੇ ਲਾਗਉਣਾ ਹੋਵੇ। ਉਹਨਾਂ ਨੇ ਕੁਝ ਵੀ ਬਖ਼ਸ਼ਿਆ ਹੀ ਨਹੀਂ, ਉਹ ਕਾਹਦੀ ਖੇਤਰੀ ਪਾਰਟੀ। ਉਹਨਾਂ ਨੇ ਤਾਂ ਸਾਡੇ ਧਰਮ ਨੂੰ ਨਹੀਂ ਬਖਸ਼ਿਆ, ਇਸ ’ਤੇ ਸ਼ਰਮ ਆਉਂਦੀ ਹੈ। ਲੋਕ ਸਭ ਜਾਣਦੇ ਹਨ ਕਿ ਬਾਦਲ ਸਾਬ ਕੀ ਕਹਿ ਰਹੇ ਹਨ।

ਹੋਰ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸ਼ੁਰੂ ਹੋਈ ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ

ਕੈਬਨਿਟ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਕੁਝ ਮਿਲਿਆ ਹੈ ਤਾਂ ਉਹ ਵਿਰੋਧ ਵਿਚੋਂ ਹੀ ਮਿਲਿਆ ਹੈ ਤੇ ਵਿਰੋਧ ਉਹਨਾਂ ਲਈ ਕਿਸਮਤ ਵਾਲਾ ਰਹਿੰਦਾ ਹੈ। ਉਹਨਾਂ ਕਿਹਾ ਕਿ ਜਦੋਂ ਜਦੋਂ ਵੀ ਮੇਰਾ ਵਿਰੋਧ ਹੋਇਆ ਤਾਂ ਮੈਨੂੰ ਚੰਗਾ ਅਹੁਦਾ ਮਿਲਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਚੰਨੀ ਸਾਬ ਨੇ 5 ਦਿਨਾਂ ਵਿਚ ਹੀ ਲੋਕਾਂ ਦੀ ਨਬਜ਼ ਪਛਾਣੀ ਹੈ। ਸਿੱਧੂ ਅਤੇ ਚੰਨੀ ਨੇ ਉਹ ਕਰ ਦਿਖਾਇਆ ਹੈ ਜੋ ਅਸੀਂ ਕਈ ਸਾਲਾਂ ਵਿਚ ਨਹੀਂ ਕਰ ਸਕੇ। ਮਹਿਕਮੇ ਸਬੰਧੀ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਮਰਜ਼ੀ ਮਹਿਕਮਾ ਮਿਲੇ ਉਹ ਇਮਾਨਦਾਰੀ ਨਾਲ ਕੰਮ ਕਰਨਗੇ।  ਉਹਨਾਂ ਇੱਛਾ ਜ਼ਾਹਿਰ ਕੀਤੀ ਕਿ ਉਹਨਾਂ ਨੂੰ ਅਜਿਹਾ ਮਹਿਕਮਾ ਮਿਲੇ, ਜਿਸ ਤੋਂ ਲੋਕਾਂ ਨੂੰ ਉਮੀਦਾਂ ਹੋਣ ਤੇ ਉਹ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰਕੇ ਦਿਖਾਉਣ।