ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

22 ਸਤੰਬਰ ਨੂੰ ਕੋਈ ਗਲਤ ਦਵਾਈ ਖਾਣ ਕਾਰਨ ਦਰਸ਼ਨ ਸਿੰਘ ਦੀ ਸਿਹਤ ਵਿਗੜ ਗਈ ਸੀ

Labh Singh Ugoke father passed away

 

ਚੰਡੀਗੜ੍ਹ: ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 5 ਦਿਨਾਂ ਤੋਂ ਡੀਐਮਸੀ ਲੁਧਿਆਣਾ ਵਿਚ ਜ਼ੇਰੇ ਇਲਾਜ ਸਨ। 22 ਸਤੰਬਰ ਨੂੰ ਕੋਈ ਗਲਤ ਦਵਾਈ ਖਾਣ ਕਾਰਨ ਦਰਸ਼ਨ ਸਿੰਘ ਦੀ ਸਿਹਤ ਵਿਗੜ ਗਈ ਸੀ ਅਤੇ ਉਹਨਾਂ ਨੂੰ ਡੀਐਮਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਸੀ।

ਹਾਲਾਂਕਿ ਇਸ ਦੌਰਾਨ ਚਰਚਾ ਸੀ ਕਿ ਦਰਸ਼ਨ ਸਿੰਘ ਨੇ ਸਲਫਾਸ ਨਿਗਲ ਲਈ ਸੀ, ਜਿਸ ਕਾਰਨ ਉਹਨਾਂ ਦੀ ਹਾਲਤ ਵਿਗੜ ਗਈ ਸੀ, ਜਦਕਿ ਪਰਿਵਾਰਕ ਮੈਂਬਰਾਂ ਨੇ ਇਸ ਤੋਂ ਇਨਕਾਰ ਕੀਤਾ ਸੀ। ਵਿਧਾਇਕ ਉੱਗੋਕੇ ਦੇ ਪਿਤਾ ਦੀ ਦੇਹ ਕੁਝ ਸਮੇਂ ਬਾਅਦ ਲੁਧਿਆਣਾ ਤੋਂ ਭਦੌੜ ਸਥਿਤ ਉਹਨਾਂ ਦੇ ਘਰ ਲਿਜਾਈ ਜਾਵੇਗੀ।  ਦਰਸ਼ਨ ਸਿੰਘ ਦੀ ਮੌਤ ਤੋਂ ਬਾਅਦ ਉੱਗੋਕੇ ਪਿੰਡ ਵਿਚ ਸੋਗ ਦੀ ਲਹਿਰ ਹੈ।