ਕੁਰਾਲੀ ਦੀ ਕੈਮੀਕਲ ਫੈਕਟਰੀ ਵਿਚ ਲੱਗੀ ਅੱਗ; 7 ਲੋਕ ਝੁਲਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਗੰਭੀਰ ਹਾਲਤ ਵਿਚ ਮੋਹਾਲੀ ਰੈਫਰ

Fire broke out in Kurali's chemical factory

 

ਕੁਰਾਲੀ: ਮੋਹਾਲੀ ਜ਼ਿਲ੍ਹੇ ਅਧੀਨ ਪੈਂਦੇ ਕੁਰਾਲੀ ਦੇ ਫੋਕਲ ਪੁਆਇੰਟ 'ਤੇ ਸਥਿਤ ਇਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ। ਜਿਸ ਕਰੀਬ 7 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਨ੍ਹਾਂ ਵਿਚੋਂ 2 ਨੂੰ ਮੋਹਾਲੀ ਰੈਫਰ ਕਰ ਦਿਤਾ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਕੀ 5 ਨੂੰ ਕੁਰਾਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਭਾਜਪਾ MP ਮੇਨਕਾ ਗਾਂਧੀ ਦਾ ISKON ’ਤੇ ਵੱਡਾ ਇਲਜ਼ਾਮ, ‘ਕਸਾਈਆਂ ਨੂੰ ਵੇਚਦੇ ਹਨ ਗਾਵਾਂ’

ਮੋਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਅੱਗ ਲੱਗਦੇ ਹੀ ਪੂਰੇ ਅਸਮਾਨ ਵਿਚ ਧੂੰਏਂ ਦੇ ਬੱਦਲ ਛਾ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ 'ਤੇ ਮੌਜੂਦ ਹਨ। ਫੈਕਟਰੀ ਦੇ ਅੰਦਰੋਂ ਧਮਾਕਿਆਂ ਦੀ ਆਵਾਜ਼ ਆ ਰਹੀ ਹੈ। ਅੱਖਾਂ ਵਿਚ ਜਲਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ।

ਇਹ ਵੀ ਪੜ੍ਹੋ: ਐਲੋਨ ਮਸਕ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਕੈਮੀਕਲ ਫੈਕਟਰੀ ਕਾਰਨ ਇਥੇ ਸਥਿਤੀ ਕਾਫੀ ਚਿੰਤਾਜਨਕ ਬਣ ਚੁੱਕੀ ਹੈ ਕਿਉਂਕਿ ਇਸ ਦੇ ਨੇੜੇ ਹੀ ਹੋਰ ਫੈਕਟਰੀਆਂ ਹਨ। ਅਜਿਹੇ 'ਚ ਜੇਕਰ ਅੱਗ ਫੈਲਦੀ ਹੈ ਤਾਂ ਇਲਾਕੇ 'ਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

 

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, "ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ, ਜਿਨ੍ਹਾਂ ਨੂੰ ਕੱਢ ਲਿਆ ਹੈ। ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ 'ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ"।